Product SiteDocumentation Site

Red Hat Enterprise Linux 6

ਜਾਰੀ ਸੂਚਨਾ

Red Hat Enterprise Linux 6 ਲਈ ਜਾਰੀ ਸੂਚਨਾ

Logo

ਕਾਨੂੰਨੀਸੂਚਨਾ

Copyright © 2010 Red Hat.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
ਜਾਰੀ ਸੂਚਨਾ ਵਿੱਚ ਮੁੱਖ ਫੀਚਰਾਂ ਤੇ ਸੋਧਾਂ ਹਨ ਜੋ Red Hat Enterprise Linux 6 ਰੀਲੀਜ਼ ਵਿੱਚ ਲਾਗੂ ਕੀਤੀਆਂ ਗਈਆਂ ਹਨ।

1. ਜਾਣ-ਪਛਾਣ
2. ਇੰਸਟਾਲਰ
2.1. ਇੰਸਟਾਲੇਸ਼ਨ ਢੰਗ
2.2. ਇੰਸਟਾਲੇਸ਼ਨ ਦੌਰਾਨ ਬੈਕਅੱਪ ਗੁਪਤਕੋਡ ਬਣਾਉਣਾ
2.3. DVD ਮੀਡੀਆ ਬੂਟ ਕੈਟਾਲਾਗ ਐਂਟਰੀਆਂ
2.4. ਇੰਸਟਾਲੇਸ਼ਨ ਕਰੈਸ਼ ਰਿਪੋਰਟਿੰਗ
2.5. ਇੰਸਟਾਲੇਸ਼ਨ ਲਾਗ
3. ਫਾਇਲ ਸਿਸਟਮ
3.1. ਫੋਰਥ ਐਕਸਟੈਂਡਡ ਫਾਇਲ-ਸਿਸਟਮ (ext4) ਸਹਿਯੋਗ
3.2. XFS
3.3. ਬਲਾਕ ਡਿਸਕਾਰਡ — ਘੱਟ ਮਨਜੂਰ LUNs ਅਤੇ SSD ਜੰਤਰਾਂ ਲਈ ਸੁਧਾਰ ਕੀਤਾ ਸਹਿਯੋਗੀ
3.4. ਨੈੱਟਵਰਕ ਫਾਇਲ ਸਿਸਟਮ (NFS)
4. ਸਟੋਰੇਜ਼
4.1. ਸਟੋਰੇਜ਼ ਇੰਪੁੱਟ/ਆਊਟਪੁੱਟ ਅਨੁਕੂਲਤਾ ਅਤੇ ਅਕਾਰ
4.2. DM-ਮਲਟੀਪਾਥ ਨਾਲ ਡਾਇਨਾਮਿਕ ਲੋਡ ਬੈਲਸਿੰਗ
4.3. ਲਾਜੀਕਲ ਵਾਲੀਅਮ ਮੈਨੇਜਰ (LVM)
5. ਪਾਵਰ ਮੈਨੇਜਮੈਂਟ
5.1. ਪਾਵਰਟੌਪ
5.2. ਟਿਊਨਡ
6. ਪੈਕੇਜ ਮੈਨੇਜਮੈਂਟ
6.1. ਮਜਬੂਤ ਪੈਕੇਜ ਚੈੱਕਸਮ
6.2. ਪੈਕਜਕਿੱਟ ਪੈਕੇਜ ਮੈਨੇਜਰ
6.3. Yum
7. ਕਲੱਸਟਰਿੰਗ
7.1. Corosync ਕਲੱਸਟਰ ਇੰਜਣ
7.2. ਯੂਨੀਫਾਈਡ ਲਾਗਿੰਗ ਸੰਰਚਨਾ
7.3. ਵਧੇਰੇ ਉਪਲੱਬਧਤਾ ਪਰਬੰਧਨ
7.4. ਸਧਾਰਨ ਵਧੇਰੇ ਉਪਲੱਬਧਤਾ ਸੁਧਾਰ
8. ਸੁਰੱਖਿਆ
8.1. ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD)
8.2. ਸਕਿਊਰਿਟੀ-ਇਨਹਾਂਸਡ ਲੀਨਕਸ (SELinux)
8.3. ਇਨਕ੍ਰਿਪਟਡ ਸਟੋਰਜ ਜੰਤਰਾਂ ਲਈ ਬੈਕਅੱਪ ਗੁਪਤਕੋਡ
8.4. sVirt
8.5. ਇੰਟਰਪਰਾਈਜ਼ ਸਕਿਊਰਿਟੀ ਕਲਾਂਈਟ
9. ਨੈੱਟਵਰਕਿੰਗ
9.1. ਮਲਟੀਕਿਊ ਨੈੱਟਵਰਕਿੰਗ
9.2. ਇੰਟਰਨੈੱਟ ਪਰੋਟੋਕਾਲ ਵਰਜਨ 6 (IPv6)
9.3. ਨੈੱਟਲੇਬਲ
9.4. ਸਧਾਰਨ ਰੀਸੀਵ ਆਫਲੋਡ
9.5. ਵਾਇਰਲੈੱਸ ਸਹਿਯੋਗ
10. ਡੈਸਕਟਾਪ
10.1. ਗਰਾਫੀਕਲ ਸ਼ੁਰੂਆਤੀ
10.2. ਸਸਪੈਂਡ ਅਤੇ ਮੁੜ-ਲਿਆਓ
10.3. ਮਲਟੀਪਲ ਡਿਸਪਲੇਅ ਸਹਿਯੋਗ
10.4. NVIDIA ਗਰਾਫਿਕਸ ਜੰਤਰਾਂ ਲਈ nouveau ਡਰਾਈਵਰ
10.5. ਇੰਟਰਨੈਸ਼ਨਲਾਈਜੇਸ਼ਨ
10.6. ਐਪਲੀਕੇਸ਼ਨ
10.7. ਨੈੱਟਵਰਕ-ਮੈਨੇਜਰ
10.8. ਕੇ ਡੀ ਈ 4.3
11. ਡੌਕੂਮੈਂਟੇਸ਼ਨ
11.1. ਰੀਲੀਜ਼ ਡੌਕੂਮੈਂਟੇਸ਼ਨ
11.2. ਇੰਸਟਾਲੇਸ਼ਨ ਅਤੇ ਡਿਪਲਾਇਮੈਂਟ
11.3. ਸੁਰੱਖਿਆ
11.4. ਟੂਲ ਤੇ ਕਾਰਜਕੁਸ਼ਲਤਾ
11.5. ਵਧੇਰੇ ਉਪਲੱਬਧਤਾ
11.6. ਵਰਚੁਅਲਾਈਜੇਸ਼ਨ
12. ਕਰਨਲ
12.1. ਸਰੋਤ ਕੰਟਰੋਲ
12.2. ਮਾਪਯੋਗਤਾ
12.3. ਗਲਤੀ ਰਿਪੋਰਟਿੰਗ
12.4. ਪਾਵਰ ਮੈਨੇਜਮੈਂਟ
12.5. ਕਰਨਲ ਕਾਰਜਕੁਸ਼ਲਤਾ ਪੜਤਾਲ
12.6. ਆਮ ਕਰਨਲ ਅੱਪਡੇਟ
13. ਕੰਪਾਈਲਰ ਅਤੇ ਟੂਲ
13.1. SystemTap
13.2. OProfile
13.3. GNU ਕੰਪਾਈਲਰ ਕੁਲੈਕਸ਼ਨ (GCC)
13.4. GNU C ਲਾਇਬਰੇਰੀ (glibc)
13.5. GNU ਪਰੋਜੈਕਟ ਡੀਬੱਗਰ (GDB)
14. ਅੰਤਰਕਿਰਿਆਤਮਕ
14.1. ਸਾਂਬਾ
15. ਵਰਚੁਲਾਈਜ਼ੇਸ਼ਨ
15.1. ਕਰਨਲ-ਅਧਾਰਿਤ ਵਰਚੁਅਲ ਮਸ਼ੀਨ
15.2. Xen
15.3. virt-v2v
16. ਸਹਿਯੋਗਤਾ ਅਤੇ ਨਿਗਰਾਨੀ
16.1. firstaidkit ਸਿਸਟਮ ਰਿਕਵਰੀ ਟੂਲ
16.2. ਬੱਗ ਰਿਪੋਰਟਿੰਗ
16.3. ਆਟੋਮੈਟਿਕ ਬੱਗ ਰਿਪੋਰਟਿੰਗ ਟੂਲ
17. ਵੈੱਬ ਸਰਵਰ ਅਤੇ ਸਰਵਿਸਾਂ
17.1. ਅਪਾਚੇ HTTP ਵੈੱਬ ਸਰਵਰ
17.2. PHP: ਹਾਈਪਰਟੈਕਸਟ ਪਰੀਪਰੋਸੈੱਸਰ (PHP)
17.3. memcached
18. ਡਾਟਾਬੇਸ
18.1. PostgreSQL
18.2. MySQL
19. ਢਾਂਚੇ ਸੰਬੰਧੀ ਸੂਚਨਾ
A. ਦੁਹਰਾਈ ਅਤੀਤ

1. ਜਾਣ-ਪਛਾਣ

Red Hat ਨੂੰ Red Hat Enterprise Linux 6 ਦੇ ਉਪਲੱਬਧ ਹੋਣ ਬਾਰੇ ਸੂਚਨਾ ਦੇਣ ਦਾ ਮਾਣ ਹੈ। Red Hat Enterprise Linux 6 ਓਪਰੇਟਿੰਗ ਸਿਸਟਮ ਦੇ Red Hat ਸੂਟ ਦਾ ਅਗਲਾ ਵਰਜਨ ਹੈ, ਜੋ ਮਿਸ਼ਨ-ਕਰਿਟੀਕਲ ਇੰਟਰਪਰਾਈਜ਼ ਕੰਪਿਊਟਿੰਗ ਲਈ ਬਣਾਇਆ ਗਿਆ ਹੈ ਅਤੇ ਟੌਪ ਇੰਟਰਪਰਾਈਜ਼ ਸਾਫਟਵੇਅਰ ਅਤੇ ਹਾਰਡਵੇਅਰ ਵਿਕਰੇਤਾ ਦੁਆਰਾ ਸਾਰਟੀਫਾਈਡ ਕੀਤਾ ਹੈ।
ਇਹ ਰੀਲੀਜ਼ ਇੱਕ ਸਿੰਗਲ ਕਿੱਟ ਦੇ ਤੌਰ ਤੇ ਹੇਠਲੇ ਢਾਂਚਿਆਂ ਉੱਪਰ ਉਪਲੱਬਧ ਹੈ:
  • i386
  • AMD64/Intel64
  • System z
  • IBM ਪਾਵਰ (64-bit)
ਇਸ ਰੀਲੀਜ਼ ਵਿੱਚ, Red Hat ਨੇ ਸਰਵਰ, ਸਿਸਟਮਾਂ ਅਤੇ ਲੱਗਭੱਗ ਹੋਰ ਸਾਰੇ Red Hat ਓਪਨ ਸੋਰਸ ਤਜਰਬੇ ਵਿੱਚ ਸੁਧਾਰ ਲਿਆਂਦੇ ਹਨ।

ਸੂਚਨਾ

ਜਾਰੀ ਸੂਚਨਾ ਦੇ ਇਸ ਵਰਜਨ ਵਿੱਚ ਪਿਛਲੀ ਮਿਤੀ ਦੀ ਸਮੱਗਰੀ ਹੋ ਸਕਦੀ ਹੈ। ਇਸ ਰੀਲੀਜ਼ ਵਿਚਲੀਆਂ ਨਵੀਆਂ ਫੀਚਰਾਂ ਦੀ ਮੌਜੂਦਾ ਜਾਣਕਾਰੀ ਵੇਖਣ ਲਈ ਆਨਲਾਈਨ ਜਾਰੀ ਸੂਚਨਾ ਵੇਖੋ

2. ਇੰਸਟਾਲਰ

Red Hat Enterprise Linux ਇੰਸਟਾਲਰ (anaconda ਵੀ ਕਹਿੰਦੇ ਹਨ) Red Hat Enterprise Linux 6 ਦੀ ਇੰਸਟਾਲੇਸ਼ਨ ਵਿੱਚ ਲੋੜੀਂਦਾ ਹੈ। ਜਾਰੀ ਸੂਚਨਾ ਦਾ ਇਹ ਭਾਗ ਨਵੀਆਂ ਫੀਚਰਾਂ ਬਾਰੇ ਜਾਣਕਾਰੀ ਦਿੰਦਾ ਹੈ ਜੋ Red Hat Enterprise Linux 6 ਦੇ ਇੰਸਟਾਲਰ ਵਿੱਚ ਲਾਗੂ ਕੀਤੀਆਂ ਗਈਆਂ ਹਨ।

ਹੋਰ ਜਾਣਕਾਰੀ

Red Hat Enterprise Linux 6 ਇੰਸਟਾਲੇਸ਼ਨ ਗਾਈਡ ਇੰਸਟਾਲਰ ਅਤੇ ਇੰਸਟਾਲੇਸ਼ਨ ਕਾਰਜ ਦੀ ਵੇਰਵੇ ਸਾਹਿਤ ਜਾਣਕਾਰੀ ਦਿੰਦੀ ਹੈ।

2.1. ਇੰਸਟਾਲੇਸ਼ਨ ਢੰਗ

ਇੰਸਟਾਲਰ Red Hat Enterprise Linux ਨੂੰ ਇੰਸਟਾਲ ਕਰਨ ਲਈ ਤਿੰਨ ਮੁੱਖ ਇੰਟਰਫੇਸ ਦਿੰਦਾ ਹੈ: ਕਿੱਕਸਟਾਰਟ, ਗਰਾਫੀਕਲ ਇੰਸਟਾਲਰ ਅਤੇ ਪਾਠ-ਅਧਾਰਿਤ ਇੰਸਟਾਲਰ

2.1.1. ਗਰਾਫੀਕਲ ਇੰਸਟਾਲਰ

Red Hat Enterprise Linux ਗਰਾਫੀਕਲ ਇੰਸਟਾਲਰ ਯੂਜ਼ਰ ਨੂੰ ਇੰਸਟਾਲੇਸ਼ਨ ਵਾਸਤੇ ਸਿਸਟਮ ਤਿਆਰ ਕਰਨ ਲਈ ਮਦਦ ਕਰਦਾ ਹੈ। Red Hat Enterprise Linux 6 ਇੰਸਟਾਲੇਸ਼ਨ GUI ਵਿੱਚ ਡਿਸਕ ਵਿਭਾਗੀਕਰਨ ਅਤੇ ਸਟੋਰੇਜ਼ ਸੰਰਚਨਾ ਲਈ ਮੁੱਖ ਵਰਤੋਂ-ਯੋਗ ਸੁਧਾਰ ਹਨ।
ਇੰਸਟਾਲੇਸ਼ਨ ਕਾਰਜ ਤੋਂ ਪਹਿਲਾਂ, ਹੁਣ ਯੂਜ਼ਰ ਨੂੰ ਮੁਢਲੇ ਸਟੋਰੇਜ਼ ਜੰਤਰ ਜਾਂ ਖਾਸ ਸਟੋਰੇਜ਼ ਜੰਤਰ ਦੀ ਚੋਣ ਦਿੱਤੀ ਜਾਂਦੀ ਹੈ। ਮੁਢਲੇ ਸਟੋਰੇਜ਼ ਜੰਤਰ ਲਈ ਖਾਸ ਕਰਕੇ ਕਿਸੇ ਵਾਧੂ ਸੰਰਚਨਾ ਸੈਟਿੰਗ ਦੀ ਲੋੜ ਨਹੀਂ ਪੈਂਦੀ ਹੈ। ਇੱਕ ਨਵਾਂ ਇੰਟਰਫੇਸ ਖਾਸ ਸਟੋਰੇਜ਼ ਜੰਤਰ ਦੀ ਸੰਰਚਨਾ ਲਈ ਦਿੱਤਾ ਗਿਆ ਹੈ। ਫਰਮਵੇਅਰ RAID ਜੰਤਰ, ਫਾਈਬਰ ਚੈਨਲ ਓਵਰ ਈਥਰਨੈੱਟ (FCoE) ਜੰਤਰ, ਮਲਟੀਪਾਥ ਜੰਤਰ, ਅਤੇ ਹੋਰ ਸਟੋਰੇਜ਼ ਏਰੀਆ ਨੈੱਟਵਰਕ (SAN) ਜੰਤਰ ਹੁਣ ਨਵਾਂ ਇੰਟਰਫੇਸ ਵਰਤ ਕੇ ਸੰਰਚਿਤ ਕੀਤੇ ਜਾ ਸਕਦੇ ਹਨ।
Specialized Storage Devices Configuration
ਚਿੱਤਰ 1. ਸ਼ਪੈਸ਼ਲ ਸਟੋਰੇਜ਼ ਜੰਤਰ ਸੰਰਚਨਾ

ਵਿਭਾਗੀਕਰਨ ਖਾਕਾ ਚੁਣਨ ਲਈ ਇੰਟਰਫੇਸ ਸੋਧਿਆ ਗਿਆ ਹੈ, ਜਿਸ ਵਿੱਚ ਹਰੇਕ ਮੂਲ ਵਿਭਾਗੀਕਰਨ ਖਾਕੇ ਲਈ ਵੇਰਵੇ ਸਾਹਿਤ ਹਦਾਇਤਾਂ ਅਤੇ ਤਸਵੀਰਾਂ ਦਿੱਤੀਆਂ ਹਨ
The graphical installer
ਚਿੱਤਰ 2. ਵਿਭਾਗੀਕਰਨ ਖਾਕਾ ਚੋਣ

ਇੰਸਟਾਲਰ ਇੰਸਟਾਲੇਸ਼ਨ ਤੋਂ ਪਹਿਲਾਂ ਸਟੋਰੇਜ਼ ਜੰਤਰਾਂ ਨੂੰ ਟਾਰਗਿਟ ਜੰਤਰ ਤੇ ਇੰਸਟਾਲ ਕਰਨ ਲਈ ਜਾਂ ਡਾਟਾ ਸਟੋਰੇਜ਼ ਜੰਤਰ ਤੇ ਇੰਸਟਾਲ ਕਰਨ ਲਈ ਮਦਦ ਕਰਦਾ ਹੈ।
The graphical installer
ਚਿੱਤਰ 3. ਸਟੋਰੇਜ਼ ਜੰਤਰ ਦੇਣਾ

2.1.2. ਕਿੱਕਸਟਾਰਟ

ਕਿੱਕਸਟਾਰਟ ਇੱਕ ਆਟੋਮੈਟਿਕ ਇੰਸਟਾਲੇਸ਼ਨ ਢੰਗ ਹੈ ਜੋ ਸਿਸਟਮ ਪਰਬੰਧਕ Red Hat Enterprise Linux ਇੰਸਟਾਲ ਕਰਨਲ ਲਈ ਵਰਤਦੇ ਹਨ। ਕਿੱਕਸਟਾਰਟ ਵਰਤ ਕੇ, ਇੱਕ ਸਿੰਗਲ ਫਾਇਲ ਬਣਾਈ ਜਾਂਦੀ ਹੈ, ਜਿਸ ਵਿੱਚ ਸਭ ਸਵਾਲਾਂ ਦੇ ਜਵਾਬ ਹੁੰਦੇ ਹਨ ਜੋ ਇੰਸਟਾਲੇਸ਼ਨ ਦੌਰਾਨ ਪੁੱਛੇ ਜਾਂਦੇ ਹਨ।
Red Hat Enterprise Linux 6 ਵਿੱਚ ਕਿੱਕਸਟਾਰਟ ਫਾਇਲਾਂ ਦੀ ਪ੍ਰਮਾਣਿਕਤਾ ਲਈ ਸੁਧਾਰ ਦਿੱਤੇ ਗਏ ਹਨ, ਜਿਸ ਨਾਲ ਇੰਸਟਾਲੇਸ਼ਨ ਤੋਂ ਪਹਿਲਾਂ ਇੰਸਟਾਲਰ ਕਿੱਕਸਟਾਰਟ ਫਾਇਲ ਸੰਟੈਕਸ ਦੀ ਜਾਂਚ ਕਰਦਾ ਹੈ।

2.1.3. ਪਾਠ-ਅਧਾਰਿਤ ਇੰਸਟਾਲਰ

ਪਾਠ-ਅਧਾਰਿਤ ਇੰਸਟਾਲਰ ਖਾਸ ਕਰਕੇ ਸੀਮਿਤ ਸਰੋਤਾਂ ਵਾਲੇ ਸਿਸਟਮਾਂ ਲਈ ਦਿੱਤਾ ਗਿਆ ਹੈ। ਪਾਠ-ਅਧਾਰਿਤ ਇੰਸਟਾਲਰ ਸੌਖਾ ਕੀਤਾ ਗਿਆ ਹੈ, ਜੋ ਇੰਸਟਾਲੇਸ਼ਨ ਨੂੰ ਮੂਲ ਡਿਸਕ ਲੇਆਊਟ, ਅਤੇ ਨਵੇਂ ਅਤੇ ਅੱਪਡੇਟ ਪੈਕੇਜਾਂ ਦੀ ਇੰਸਟਾਲੇਸ਼ਨ ਮਨਜੂਰ ਕਰਦਾ ਹੈ।
text-based installer
ਚਿੱਤਰ 4. ਪਾਠ-ਅਧਾਰਿਤ ਇੰਸਟਾਲਰ

ਸੂਚਨਾ

ਕੁਝ ਇੰਸਟਾਲੇਸ਼ਨਾਂ ਲਈ ਐਡਵਾਂਸਡ ਇੰਸਟਾਲੇਸ਼ਨ ਚੋਣਾਂ ਦੀ ਲੋੜ ਹੁੰਦੀ ਹੈ ਜੋ ਪਾਠ-ਅਧਾਰਿਤ ਇੰਸਟਾਲਰ ਵਿੱਚ ਮੌਜੂਦ ਨਹੀਂ ਹਨ। ਜੇ ਟਾਰਗਿਟ ਸਿਸਟਮ ਗਰਾਫੀਕਲ ਇੰਸਟਾਲਰ ਨੂੰ ਲੋਕਲ ਨਹੀਂ ਚਲਾ ਸਕਦਾ, ਤਾਂ ਇੰਸਟਾਲੇਸ਼ਨ ਮੁਕੰਮਲ ਕਰਨ ਲਈ ਵਰਚੁਅਲ ਨੈੱਟਵਰਕ ਕੰਪਿਊਟਿੰਗ (VNC) ਡਿਸਪਲੇਅ ਵਰਤੋ।

2.2. ਇੰਸਟਾਲੇਸ਼ਨ ਦੌਰਾਨ ਬੈਕਅੱਪ ਗੁਪਤਕੋਡ ਬਣਾਉਣਾ

Red Hat Enterprise Linux 6 ਵਿਚਲਾ ਇੰਸਟਾਲਰ ਇਨਕ੍ਰਿਪਸ਼ਨ ਕੁੰਜੀਆਂ ਸੰਭਾਲਣ ਅਤੇ ਇਨਕ੍ਰਿਟਡ ਫਾਇਲ-ਸਿਸਟਮਾਂ ਲਈ ਬੈਕਅੱਪ ਗੁਪਤਕੋਡ ਬਣਾਉਣ ਲਈ ਸਮਰੱਥਾ ਦਿੰਦਾ ਹੈ। ਇਹ ਫੀਚਰ ਵੇਰਵੇ ਸਾਹਿਤ ਹਿੱਸਾ 8.3, “ਇਨਕ੍ਰਿਪਟਡ ਸਟੋਰਜ ਜੰਤਰਾਂ ਲਈ ਬੈਕਅੱਪ ਗੁਪਤਕੋਡ” ਵਿੱਚ ਦੱਸੀ ਗਈ ਹੈ

ਸੂਚਨਾ

ਮੌਜੂਦਾ ਹਾਲਤ ਵਿੱਚ, ਇੰਸਟਾਲੇਸ਼ਨ ਦੌਰਾਨ ਇਨਕ੍ਰਿਪਟਡ ਜੰਤਰਾਂ ਲਈ ਬੈਕਅੱਪ ਗੁਪਤਕੋਡ ਬਣਾਉਣਾ ਕਿੱਕਸਟਾਰਟ ਇੰਸਟਾਲੇਸ਼ਨ ਵਿੱਚ ਹੀ ਹੋ ਸਕਦਾ ਹੈ। ਇਸ ਨਵੀਂ ਫੀਚਰ ਬਾਰੇ ਹੋਰ ਜਾਣਕਾਰੀ, ਨਾਲ ਹੀ Red Hat Enterprise Linux 6 ਦੀ ਕਿੱਕਸਟਾਰਟ ਇੰਸਟਾਲੇਸ਼ਨ ਵਿੱਚ ਇਸ ਫੀਚਰ ਨੂੰ ਵਰਤਣ ਲਈ, ਇੰਸਟਾਲੇਸ਼ਨ ਗਾਈਡ ਵਿੱਚ ਡਿਸਕ ਇਨਕ੍ਰਿਪਸ਼ਨ ਸੂਚੀ-ਪੱਤਰਿਕਾ ਵੇਖੋ।

2.3. DVD ਮੀਡੀਆ ਬੂਟ ਕੈਟਾਲਾਗ ਐਂਟਰੀਆਂ

Red Hat Enterprise Linux 6 ਲਈ DVD ਮੀਡੀਆ ਵਿੱਚ BIOS- ਅਤੇ UEFI-ਅਧਾਰਿਤ ਕੰਪਿਊਟਰਾਂ ਲਈ ਬੂਟ ਕੈਟਾਲਾਗ ਐਟਰੀਆਂ ਦਿੱਤੀਆਂ ਗਈਆਂ ਹਨ। ਇਹ ਮੀਡੀਆ ਨੂੰ ਕਿਸੇਂ ਵੀ ਫਰਮਵੇਅਰ ਇੰਟਰਫੇਸ ਤੋਂ ਸਿਸਟਮ ਨੂੰ ਬੂਟ ਕਰਾਉਣ ਵਿੱਚ ਮਦਦ ਕਰਦੀ ਹੈ। (UEFI ਇੱਕ ਯੂਨੀਫਾਈਡ ਐਕਸਟੈਂਸੀਬਲ ਫਰਮਵੇਅਰ ਇੰਟਰਫੇਸ ਹੈ, ਇੱਕ ਸਟੈਂਡਰਡ ਸਾਫਟਵੇਅਰ ਇੰਟਰਫੇਸ ਸ਼ੁਰੂ ਵਿੱਚ Intel ਦੁਆਰਾ ਬਣਾਇਆ ਅਤੇ ਹੁਣ ਯੂਨੀਫਾਈਡ EFI ਫੋਰਮ ਦੁਆਰਾ ਪਰਬੰਧਨ ਕੀਤਾ ਹੈ। ਇਹ ਪੁਰਾਣੇ BIOS ਫਰਮਵੇਅਰ ਦਾ ਬਦਲਾਅ ਹੈ।)

ਖਾਸ

ਬਹੁਤ ਪੁਰਾਣੇ BIOS ਨਿਰਧਾਰਨ ਵਾਲੇ ਕੁਝ ਸਿਸਟਮ ਮੀਡੀਆ ਤੋਂ ਬੂਟ ਨਹੀਂ ਹੋਣਗੇ ਜਿਸ ਵਿੱਚ ਇੱਕ ਤੋਂ ਜਿਆਦਾ ਬੂਟ ਕੈਟਾਲਾਗ ਐਂਟਰੀਆਂ ਹਨ। ਅਜਿਹੇ ਸਿਸਟਮ ਇੱਕ Red Hat Enterprise Linux 6 DVD ਤੋਂ ਬੂਟ ਨਹੀਂ ਹੋਣਗੇ ਪਰ ਇੱਕ USB ਡਰਾਈਵ ਵਰਤ ਕੇ ਜਾਂ ਨੈੱਟਵਰਕ ਤੋਂ PXE ਵਰਤ ਕੇ ਬੂਟ ਹੋ ਸਕਦੇ ਹਨ।

ਸੂਚਨਾ

UEFI ਅਤੇ BIOS ਬੂਟ ਸੰਰਚਨਾ ਇੱਕ ਦੂਜੇ ਤੋਂ ਵੱਖਰੀਆਂ ਹਨ ਅਤੇ ਇੱਕ ਦੂਜੀ ਨਾਲ ਬਦਲੀਆਂ ਨਹੀਂ ਜਾ ਸਕਦੀਆਂ। Red Hat Enterprise Linux 6 ਦਾ ਇੱਕ ਇੰਸਟਾਲ ਕੀਤਾ ਸਿਸਟਮ ਬੂਟ ਨਹੀਂ ਹੋਵੇਗਾ ਜੇ ਇਸਦਾ ਸੰਰਚਿਤ ਕੀਤਾ ਫਰਮਵੇਅਰ ਤਬਦੀਲ ਕੀਤਾ ਜਾਂਦਾ ਹੈ। ਤੁਸੀਂ, ਉਦਾਹਰਨ ਲਈ, ਓਪਰੇਟਿੰਗ ਸਿਸਟਮ ਨੂੰ BIOS-ਅਧਾਰਿਤ ਸਿਸਟਮਾਂ ਉੱਪਰ ਇੰਸਟਾਲ ਨਹੀਂ ਕਰ ਸਕਦੇ ਅਤੇ ਫਿਰ ਇੰਸਟਾਲੇ ਕੀਤੇ ਸਿਸਟਮ ਨੂੰ UEFI-ਅਧਾਰਿਤ ਸਿਸਟਮਾਂ ਨੂੰ ਬੂਟ ਨਹੀਂ ਕਰ ਸਕਦੇ।

2.4. ਇੰਸਟਾਲੇਸ਼ਨ ਕਰੈਸ਼ ਰਿਪੋਰਟਿੰਗ

Red Hat Enterprise Linux 6 ਵਿੱਚ ਇੰਸਟਾਲਰ ਵਿਚਲੇ ਇੰਸਟਾਲੇਸ਼ਨ ਕਰੈਸ਼ ਰਿਪੋਰਟਿੰਗ ਦਾ ਸੁਧਾਰ ਵੀ ਸ਼ਾਮਿਲ ਕੀਤਾ ਗਿਆ ਹੈ। ਜੇ ਇੰਸਟਾਲਰ ਵਿੱਚ ਇੰਸਟਾਲੇਸ਼ਨ ਦੌਰਾਨ ਕੋਈ ਗਲਤੀ ਆਉਂਦੀ ਹੈ, ਤਾਂ ਯੂਜ਼ਰ ਨੂੰ ਗਲਤੀ ਬਾਰੇ ਵੇਰਵਾ ਦਿਓ।
text-based installer
ਚਿੱਤਰ 5. ਇੰਸਟਾਲੇਸ਼ਨ ਗਲਤੀ ਰਿਪੋਰਟਿੰਗ

ਗਲਤੀ ਦਾ ਵੇਰਵਾ Red Hat ਬੱਗਜ਼ੀਲਾ ਬੱਗ ਟਰੈਕਿੰਗ ਵੈੱਬ ਸਾਈਟ ਤੇ ਰਿਪੋਰਟ ਕੀਤਾ ਜਾ ਸਕਦਾ ਹੈ, ਜਾਂ ਜੇ ਇੰਟਰਨੈੱਟ ਨਾ ਹੋਵੇ ਤਾਂ ਡਿਸਕ ਤੇ ਲੋਕਲ ਸੰਭਾਲਣਾ ਚਾਹੀਦਾ ਹੈ।
text-based installer
ਚਿੱਤਰ 6. ਬੱਗਜ਼ੀਲਾ ਨੂੰ ਭੇਜਣਾ

2.5. ਇੰਸਟਾਲੇਸ਼ਨ ਲਾਗ

ਇੰਸਟਾਲੇਸ਼ਨ ਸਮੱਸਿਆ-ਨਿਪਟਾਰਾ ਅਤੇ ਡੀਬੱਗਿੰਗ ਲਈ, ਹੋਰ ਵੇਰਵਾ ਹੁਣ ਇੰਸਟਾਲਰ ਦੁਆਰਾ ਬਣਾਈ ਲਾਗ ਫਾਇਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੰਸਟਾਲੇਸ਼ਨ ਲਾਗ ਬਾਰੇ ਹੋਰ ਜਾਣਕਾਰੀ, ਅਤੇ ਇਸਨੂੰ ਸਮੱਸਿਆ-ਨਿਪਟਾਰੇ ਲਈ ਕਿਵੇਂ ਵਰਤਣਾ ਹੈ ਇੰਸਟਾਲੇਸ਼ਨ ਗਾਈਡ ਦੇ ਹੇਠਲੇ ਭਾਗ ਵਿੱਚ ਵੇਖੀ ਜਾ ਸਕਦੀ ਹੈ।

3. ਫਾਇਲ ਸਿਸਟਮ

ਹੋਰ ਜਾਣਕਾਰੀ

ਸਟੋਰੇਜ਼ ਪਰਬੰਧਨ ਗਾਈਡ Red Hat Enterprise Linux 6 ਉੱਪਰ ਫਾਇਲ ਸਿਸਟਮ ਪਰਬੰਧਨ ਬਾਰੇ ਵੇਰਵੇ ਸਾਹਿਤ ਹਦਾਇਤਾਂ ਦਿੰਦੀ ਹੈ। ਨਾਲ ਹੀ, ਗਲੋਬਲ ਫਾਇਲ ਸਿਸਟਮ 2 Red Hat ਗਲੋਬਲ ਫਾਇਲ ਸਿਸਟਮ 2 ਨੂੰ Red Hat Enterprise Linux 6 ਲਈ ਸੰਰਚਿਤ ਅਤੇ ਪਰਬੰਧਨ ਕਰਨ ਬਾਰੇ ਵੇਰਵੇ ਸਾਹਿਤ ਹਦਾਇਤਾ ਦਿੰਦਾ ਹੈ।

3.1. ਫੋਰਥ ਐਕਸਟੈਂਡਡ ਫਾਇਲ-ਸਿਸਟਮ (ext4) ਸਹਿਯੋਗ

ਫੋਰਥ ਐਕਸਟੈਂਡਡ ਫਾਇਲ-ਸਿਸਟਮ (ext4) ਥਰਡ ਐਕਸਟੈਂਡਡ ਫਾਇਲ-ਸਿਸਟਮ (ext3) ਤੇ ਅਧਾਰਿਤ ਹੈ ਇਸ ਵਿੱਚ ਬਹੁਤ ਸਾਰੇ ਸੁਧਾਰ ਹਨ। ਇਸ ਵਿੱਚ ਵੱਡੇ ਫਾਇਲ ਸਿਸਟਮ, ਫਾਸਟ ਅਤੇ ਵਧੇਰੇ ਅਨੁਕੂਲ ਡਿਸਕ ਸਪੇਸ ਨਿਰਧਾਰਨ ਲਈ ਸਹਿਯੋਗ ਵੀ ਸ਼ਾਮਿਲ ਹੈ, ਡਾਇਰੈਕਟਰੀ ਵਿੱਚ ਸਬ-ਡਾਇਰੈਕਟਰੀਆਂ ਤੇ ਕੋਈ ਸੀਮਾ ਨਹੀਂ, ਫਾਸਟ ਫਾਇਲ ਸਿਸਟਮ ਚੈਕਿੰਗ, ਅਤੇ ਬਹੁਤ ਮਜਬੂਤ ਜਰਨਲਿੰਗ। ext4 ਫਾਇਲ ਸਿਸਟਮ ਮੂਲ ਹੀ ਚੁਣਿਆ ਹੁੰਦਾ ਹੈ ਅਤੇ ਇਸ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ।

3.2. XFS

XFS ਇੱਕ ਵਧੇਰੇ ਸਕੇਲੇਬਲ, ਵਧੇਰੇ-ਕਾਰਜਕੁਸ਼ਲ ਫਾਇਲ ਸਿਸਟਮ ਹੈ ਜੋ Silicon Graphics, Inc ਵਿੱਚ ਡਿਜ਼ਾਈਨ ਕੀਤਾ ਗਿਆ ਸੀ। ਇਹ 16 ਐਕਸਾਬਾਈਟ (ਲੱਗਭੱਗ 16 ਮਿਲੀਅਨ ਟੈਰਾਬਾਈਟ), 8 ਐਕਸਾਬਾਈਟ ਤੱਕ ਫਾਇਲਾਂ (ਲੱਗਭੱਗ 8 ਮਿਲੀਅਨ ਟੈਰਾਬਾਈਟ) ਅਤੇ ਮਿਲੀਅਨ ਐਂਟਰੀਆਂ ਦੇ ਦਸ ਗੁਣਾਂ ਵਾਲੇ ਡਾਇਰੈਕਟਰੀ ਢਾਂਚੇ ਦੇ ਸਹਿਯੋਗ ਲਈ ਬਣਾਇਆ ਗਿਆ ਸੀ।
XFS ਮੈਟਾਡਾਟਾ ਜਰਨਲਿੰਗ ਨੂੰ ਸਹਿਯੋਗ ਦਿੰਦਾ ਹੈ. ਜਿਸ ਨਾਲ ਕਰੈਸ਼ ਰਿਕਵਰੀ ਜਲਦੀ ਹੁੰਦੀ ਹੈ। XFS ਫਾਇਲ ਸਿਸਟਮ ਮਾਊਂਟ ਅਤੇ ਐਕਟਿਵ ਹੋਣ ਦੌਰਾਨ ਵੀ ਡੀਫਰੈਗਮੈਂਟ ਅਤੇ ਫੈਲਾ ਸਕਦਾ ਹੈ।

3.3. ਬਲਾਕ ਡਿਸਕਾਰਡ — ਘੱਟ ਮਨਜੂਰ LUNs ਅਤੇ SSD ਜੰਤਰਾਂ ਲਈ ਸੁਧਾਰ ਕੀਤਾ ਸਹਿਯੋਗੀ

Red Hat Enterprise Linux 6 ਵਿਚਲਾ ਫਾਇਲ ਸਿਸਟਮ, ਨਵੀਂ ਬਲਾਕ ਡਿਸਕਾਰਡ ਫੀਚਰ ਵਰਤਦਾ ਹੈ ਜਿਸ ਨਾਲ ਸਟੋਰੇਜ਼ ਜੰਤਰ ਨੂੰ ਫਾਇਲ ਸਿਸਟਮ ਦੁਆਰਾ ਉਸ ਜੰਤਰ ਦਾ ਭਾਗ (ਬਲਾਕ ਵੀ ਕਹਿੰਦੇ ਹਨ) ਖੋਜੇ ਜਾਣ ਤੇ ਸੂਚਨਾ ਮਿਲਨ ਵਿੱਚ ਮਦਦ ਕਰਦੀ ਹੈ ਜੋ ਕਿ ਵਰਤੋਂ ਅਧੀਨ ਨਹੀਂ ਹੈ। ਜਦੋਂ ਕਿ ਕੁਝ ਸਟੋਰੇਜ਼ ਜੰਤਰ ਫੀਚਰਾਂ ਬਲਾਕ ਡਿਸਕਾਰਡ ਸਮਰੱਥਾ, ਨਵੀਂ ਸੌਲਿਡ ਸਟੇਟ ਡਰਾਈਵ (SSDs) ਇਸ ਫੀਚਰ ਨੂੰ ਅੰਦਰੂਨੀ ਡਾਟਾ ਲੇਆਊਟ ਨੂੰ ਅਨੁਕੂਲ ਕਰਨ ਲਈ ਵਰਤਦੀ ਹੈ ਅਤੇ ਨਾ-ਸਰਗਰਮ ਵੀਅਰ ਲੈਵਲਿੰਗ ਨੂੰ ਇਨਵੋਕ ਕਰਦੀ ਹੈ। ਨਾਲ ਹੀ, ਕੁਝ ਉੱਪਰੀ ਦਰਜੇ ਦੇ SCSI ਜੰਤਰ ਬਲਾਕ ਡਿਸਕਾਰਡ ਜਾਣਕਾਰੀ ਨੂੰ ਘੱਟ ਮਨਜੂਰ LUNs ਲਾਗੂ ਕਰਨ ਲਈ ਵਰਤਦੇ ਹਨ।

3.4. ਨੈੱਟਵਰਕ ਫਾਇਲ ਸਿਸਟਮ (NFS)

ਇੱਕ ਨੈੱਟਵਰਕ ਫਾਇਲ ਸਿਸਟਮ (NFS) ਰਿਮੋਟ ਹੋਸਟਾਂ ਨੂੰ ਨੈੱਟਵਰਕ ਉੱਪਰ ਫਾਇਲ ਸਿਸਟਮ ਮਾਊਂਟ ਕਰਨ ਅਤੇ ਉਹਨਾਂ ਫਾਇਲ ਸਿਸਟਮਾਂ ਨੂੰ ਵਰਤਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਿਸਟਮ ਪਰਬੰਧਕ ਸਰੋਤ ਨੂੰ ਨੈੱਟਵਰਕ ਉੱਪਰ ਕੇਂਦਰੀ ਸਰਵਰਾਂ ਉੱਪਰ ਸ਼ਾਮਿਲ ਕਰ ਸਕਦਾ ਹੈ। Red Hat Enterprise Linux 6, NFSv2, NFSv3, ਅਤੇ NFSv4 ਕਲਾਂਈਟਾਂ ਨੂੰ ਸਹਿਯੋਗ ਦਿੰਦਾ ਹੈ। ਇੱਕ ਫਾਇਲ ਸਿਸਟਮ ਨੂੰ NFS ਦੁਆਰਾ ਮਾਊਂਟ ਕਰਨਾ ਹੁਣ NFSv4 ਹੀ ਮੂਲ ਹੈ।
Red Hat Enterprise Linux 6 ਵਿੱਚ NFS ਵਿੱਚ ਵਾਧੂ ਸੁਧਾਰ ਕੀਤੇ ਗਏ ਹਨ, ਜਿਸ ਨਾਲ ਇੰਟਰਨੈੱਟ ਪਰੋਟੋਕਾਲ ਵਰਜਨ 6 (IPv6) ਨੂੰ ਹੋਰ ਸਹਿਯੋਗ ਮਿਲਦਾ ਹੈ

4. ਸਟੋਰੇਜ਼

4.1. ਸਟੋਰੇਜ਼ ਇੰਪੁੱਟ/ਆਊਟਪੁੱਟ ਅਨੁਕੂਲਤਾ ਅਤੇ ਅਕਾਰ

SCSI ਅਤੇ ATA ਸਟੈਂਡਰਡ ਵਿਚਲੇ ਤਾਜ਼ੇ ਸੁਧਾਰ ਸਟੋਰੇਜ਼ ਜੰਤਰਾਂ ਨੂੰ ਆਪਣੀ ਪਸੰਦ ਦੀ (ਅਤੇ ਕਈ ਵਾਰ, ਲੋੜੀਂਦੀ) I/O ਅਨੁਕੂਲਤਾ ਅਤੇ I/O ਅਕਾਰ ਦੀ ਮਨਜੂਰੀ ਦਿੰਦੇ ਹਨ। ਇਹ ਜਾਣਕਾਰੀ ਖਾਸ ਕਰਕੇ ਨਵੀਆਂ ਡਿਸਕ ਡਰਾਈਵਾਂ ਲਈ ਵਰਤੋਂਯੋਗ ਹੈ ਜੋ ਫਿਜ਼ੀਕਲ ਸੈਕਟਰ ਅਕਾਰ ਨੂੰ 512 ਬਾਈਟ ਤੋਂ 4K ਬਾਈਟ ਤੱਕ ਵਧਾਉਂਦੇ ਹਨ। ਇਹ ਜਾਣਕਾਰੀ RAID ਜੰਤਰਾਂ ਲਈ ਵੀ ਲਾਹੇਵੰਦ ਹੋ ਸਕਦੀ ਹੈ, ਜਿੱਥੇ ਚੰਕ ਸਾਈਜ਼ ਅਤੇ ਸਟਰਿੱਪ ਸਾਈਜ਼ ਕਾਰਜਕੁਸ਼ਲਤਾ ਤੇ ਪ੍ਰਭਾਵ ਪਾਉਂਦੇ ਹਨ।
Red Hat Enterprise Linux 6 ਇਸ ਜਾਣਕਾਰੀ ਨੂੰ ਪੜਨ ਅਤੇ ਵਰਤਣ ਵਿੱਚ ਅਤੇ ਸਟੋਰੇਜ਼ ਜੰਤਰਾਂ ਤੋਂ ਡਾਟਾ ਪੜ੍ਹਨ ਅਤੇ ਲਿਖਣ ਬਾਰੇ ਸਮਝਣ ਵਿੱਚ ਮਦਦ ਕਰਦਾ ਹੈ।

ਹੋਰ ਜਾਣਕਾਰੀ

ਸਟੋਰੇਜ਼ ਪਰਬੰਧਨ ਗਾਈਡ ਵਿੱਚ ਅਧਿਆਏ ਹੈ ਜੋ ਹੋਰ ਵੇਰਵੇ ਸਾਹਿਤ I/O ਸੀਮਾਵਾਂ ਬਾਰੇ ਦੱਸਦਾ ਹੈ।

4.2. DM-ਮਲਟੀਪਾਥ ਨਾਲ ਡਾਇਨਾਮਿਕ ਲੋਡ ਬੈਲਸਿੰਗ

ਡਿਵਾਈਸ ਮੈਪਰ ਮਲਟੀਪਾਥਿੰਗ (DM-ਮਲਟੀਪਾਥ) ਮਲਟੀਪਲ ਕੇਬਲਾਂ, ਸਵਿੱਚਾਂ, ਅਤੇ ਕੰਟਰੋਲਰਾਂ ਤੋਂ ਇੱਕ ਸਿੰਗਲ ਜੰਤਰ ਬਣਾਉਂਦਾ ਹੈ ਜੋ ਸਰਵਰ ਨੂੰ ਸਟੋਰੇਜ਼ ਐਰੇ ਨਾਲ ਜੋੜਦਾ ਹੈ। ਇਸ ਨਾਲ ਕੁਨੈਕਸ਼ਨ ਜੰਤਰਾਂ (ਪਾਥ ਵੀ ਕਿਹਾ ਜਾਂਦਾ ਹੈ) ਦਾ ਕੇਂਦਰੀ ਪਰਬੰਧਨ ਯੋਗ ਹੋ ਜਾਂਦਾ ਹੈ ਅਤੇ ਸਭ ਉਪਲੱਬਧ ਪਾਥਾਂ ਉੱਪਰ ਲੋਡ ਬੈਲੈਂਸ ਕਰਨਾ ਸੰਭਵ ਹੋ ਜਾਂਦਾ ਹੈ।
Red Hat Enterprise Linux 6 ਵਿੱਚ DM-ਮਲਟੀਪਾਥ ਦੋ ਚੋਣਾਂ ਦਿੰਦਾ ਹੈ ਜਦੋਂ ਪਾਥਾਂ ਤੇ ਲੋਡ ਆਰਜੀ ਤੌਰ ਤੇ ਬੈਲੈਂਸ ਕੀਤਾ ਜਾਂਦਾ ਹੈ। ਪਾਥ ਹੁਣ ਆਰਜੀ ਤੌਰ ਤੇ ਚੁਣੇ ਜਾ ਸਕਦੇ ਹਨ, ਹਰੇਕ ਪਾਥ ਦੀ ਕਤਾਰ ਜਾਂ ਪਿਛਲੇ I/O ਟਾਈਮ ਡਾਟੇ ਤੇ।

ਹੋਰ ਜਾਣਕਾਰੀ

DM ਮਲਟੀਪਾਥ ਕਿਤਾਬ Red Hat Enterprise Linux 6 ਦੀ ਜੰਤਰ-ਮੈਪਰ ਮਲਟੀਪਾਥ ਫੀਟਰ ਨੂੰ ਵਰਤਣ ਬਾਰੇ ਜਾਣਜਾਰੀ ਦਿੰਦੀ ਹੈ।

4.3. ਲਾਜੀਕਲ ਵਾਲੀਅਮ ਮੈਨੇਜਰ (LVM)

ਵਾਲੀਅਮ ਮੈਨੇਜਮੈਂਟ ਫਿਜ਼ੀਕਲ ਸਟੋਰੇਜ਼ ਉੱਪਰ ਲਾਮੀਕਲ ਸਟੋਰੇਜ਼ ਵਾਲੀਅਮ ਬਣਾਕੇ ਐਬਸਟਰੈਕਸ਼ ਦੀ ਇੱਕ ਲੇਅਰ ਬਣਾਉਂਦਾ ਹੈ। ਇਸ ਨਾਲ ਫਿਜ਼ੀਕਲ ਸਟੋਰੇਜ਼ ਨੂੰ ਸਿੱਧਾ ਵਰਤਣ ਲਈ ਆਸਾਨੀ ਹੁੰਦੀ ਹੈ। Red Hat Enterprise Linux 6 ਲਾਜ਼ੀਕਲ ਵਾਲੀਅਮ ਨੂੰ ਲਾਜ਼ੀਕਲ ਵਾਲੀਅਮ ਮੈਨੇਜਰ (LVM) ਵਰਤ ਕੇ ਪਰਬੰਧਨ ਕਰਦਾ ਹੈ।

ਖਾਸ

system-config-lvm ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਹੈ ਜੇ ਲਾਜ਼ੀਕਲ ਵਾਲੀਅਮਾਂ ਦਾ ਪਰਬੰਧਨ ਕਰਨ ਲਈ Red Hat Enterprise Linux ਵਿੱਚ ਦਿੱਤਾ ਗਿਆ ਹੈ। system-config-lvm ਦੀ ਕਾਰਜਕੁਸ਼ਲਤਾ ਵਧੀਆ ਪਰੰਬਧਨ ਯੋਗ ਟੂਲ ਵਿੱਚ ਤਬਦੀਲ ਹੋ ਰਹੀ ਹੈ ਜਿਸ ਦਾ ਨਾਂ ਹੈ gnome-disk-utility (palimpsest ਵੀ ਕਹਿੰਦੇ ਹਨ)। ਨਤੀਜੇ ਵਜੋਂ, Red Hat system-config-lvm ਨੂੰ ਅੱਪਡੇਟ ਹੋਣ ਵੇਲੇ ਬਹੁਤ ਚੋਣਵਾਂ ਹੈ। ਕਿਉਂਕਿ gnome-disk-utility ਵਿੱਚ system-config-lvm ਵਾਲੇ ਫੀਟਰ ਹਨ, Red Hat system-config-lvm ਨੂੰ Red Hat Enterprise Linux 6 ਦੇ ਲਾਈਫਸਾਈਕਲ ਦੌਰਾਨ ਹਟਾਉਣ ਦਾ ਅਧਿਕਾਰ ਰੱਖਦਾ ਹੈ।

ਹੋਰ ਜਾਣਕਾਰੀ

ਲਾਜ਼ੀਕਲ ਵਾਲੀਅਮ ਮੈਨੇਜਰ ਪ੍ਰਸ਼ਾਸ਼ਨ ਡੌਕੂਮੈਂਟ LVM ਲਾਜ਼ੀਕਲ ਵਾਲੀਅਜ਼ ਮੈਨੇਜਰ ਬਾਰੇ ਦੱਸਦਾ ਹੈ, ਜਿਵੇਂ ਕਿ ਕਲੱਸਟਰਡ ਇਨਵਾਇਰਮੈਂਟ ਵਿੱਚ ਚੱਲ ਰਹੇ LVM ਬਾਰੇ ਜਾਣਕਾਰੀ।

4.3.1. LVM ਮਿਰਰ ਸੁਧਾਰ

LVM, ਮਿਰਰਡ ਵਾਲੀਅਮਾਂ ਨੂੰ ਸਹਿਯੋਗ ਦਿੰਦਾ ਹੈ। ਮਿਰਰ ਲਾਜ਼ੀਕਲ ਵਾਲੀਅਮ ਬਣਾ ਕੇ, LVM ਨਾਲ ਇਹ ਯਕੀਨਨ ਹੈ ਕਿ ਅਧੀਨ ਫਿਜ਼ੀਕਲ ਵਾਲੀਅਮ ਉੱਪਰਲਾ ਡਾਟਾ ਵੱਖਰੇ ਫਿਜ਼ੀਕਲ ਵਾਲੀਅਮ ਉੱਪਰ ਨਕਲ ਕੀਤਾ ਜਾਂਦਾ ਹੈ।
4.3.1.1. ਮਿਰਰ ਦਾ ਸਨੈਪਸ਼ਾਟ
LVM ਸਨੈਪਸ਼ਾਟ ਫੀਚਰ ਵਿੱਚ ਕਿਸੇ ਵੀ ਸਮੇਂ ਇੱਕ ਲਾਜ਼ੀਕਲ ਵਾਲੀਅਮ ਦੇ ਈਮੇਜ਼ਾਂ ਦਾ ਬੈਕਅੱਪ ਬਣਾਉਣ ਦੀ ਸਮਰੱਥਾ ਹੈ ਬਿਨਾਂ ਕਿਸੇ ਸਰਵਿਸ ਦੇ ਬੰਦ ਕੀਤੇ। ਸਨੈਪਸ਼ਾਟ ਲੈਣ ਤੋਂ ਬਾਅਦ ਜਦੋਂ ਅਸਲੀ ਜੰਤਰ (ਮੁਢਲਾ) ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ, ਸਨੈਪਸ਼ਾਟ ਫੀਚਰ ਤਬਦੀਲ ਕੀਤੇ ਡਾਟੇ ਵਾਲੇ ਖੇਤਰ ਦੀ ਇੱਕ ਨਕਲ ਬਣਾਉਂਦਾ ਹੈ ਜੋ ਕਿ ਤਬਦੀਲੀ ਤੋਂ ਪਹਿਲਾਂ ਸੀ ਤਾਂ ਕਿ ਇਸ ਨਾਲ ਜੰਤਰ ਦੀ ਸਥਿਤੀ ਮੁੜ ਬਣਾਈ ਜਾ ਸਕੇ। Red Hat Enterprise Linux 6 ਵਿੱਚ ਮਿਰਰ ਕੀਤੇ ਲਾਜ਼ੀਕਲ ਵਾਲੀਅਮਾਂ ਦਾ ਸਨੈਪਸ਼ਾਟ ਲੈਣ ਦੀ ਸਮਰੱਥਾ ਦਿੱਤੀ ਗਈ ਹੈ।
4.3.1.2. ਸਨੈਪਸ਼ਾਟ ਮਰਜਿੰਗ
Red Hat Enterprise Linux 6 ਵਿੱਚ ਲਾਜ਼ੀਕਲ ਵਾਲੀਅਮ ਦੇ ਸਨੈਪਸ਼ਾਟ ਨੂੰ ਅਸਲੀ ਲਾਜ਼ੀਕਲ ਵਾਲੀਅਮ ਵਿੱਚ ਜੋੜਨ ਦੀ ਸਮਰੱਥਾ ਦਿੱਤੀ ਗਈ ਹੈ। ਇਸ ਨਾਲ ਸਿਸਟਮ ਪਰਬੰਧਕ ਕਿਸੇ ਵੀ ਤਬਦੀਲੀ ਨੂੰ ਹਟਾ ਸਕਦੇ ਹਨ ਜੋ ਲਾਜ਼ੀਕਲ ਵਾਲੀਅਮ ਤੇ ਜੋੜਨ ਨਾਲ ਹੋਈ ਸੀ।
ਨਵੀਂ ਸਨੈਪਸ਼ਾਟ ਮਰਜ ਫੀਚਰ ਬਾਰੇ ਵਧੇਰੇ ਜਾਣਕਾਰੀ ਲਈ, lvconvert manpage ਵੇਖੋ।
4.3.1.3. ਚਾਰ-ਵਾਲੀਅਮ ਮਿਰਰ
Red Hat Enterprise Linux 6 ਵਿੱਚ LVM ਨਾਲ ਚਾਰ ਮਿਰਰ ਤੱਰ ਲਾਜ਼ੀਕਲ ਵਾਲੀਅਮ ਬਣਾਉਣ ਵਿੱਚ ਮਦਦ ਮਿਲਦੀ ਹੈ।
4.3.1.4. ਮਿਰਰ ਲਾਗ ਮਿਰਰਿੰਗ
LVM ਇੱਕ ਛੋਟਾ ਲਾਗ (ਇੱਕ ਵੱਖਰੇ ਜੰਤਰ) ਤੇ ਰੱਖਦਾ ਹੈ ਜਿਸ ਨੂੰ ਇਹ ਵੇਖਣ ਲਈ ਵਰਤਦਾ ਹੈ ਕਿ ਕਿਹੜੇ ਖੇਤਰ ਮਿਰਰ ਜਾਂ ਮਿਰਰਾਂ ਨਾਲ ਸਮਕਾਲੀ ਹੋ ਰਹੇ ਹਨ। Red Hat Enterprise Linux 6 ਇਸ ਲਾਗ ਜੰਤਰ ਨੂੰ ਮਿਰਰ ਕਰਨ ਦੀ ਸਮਰੱਥਾ ਦਿੰਦਾ ਹੈ।

4.3.2. LVM ਐਪਲੀਕੇਸ਼ਨ ਲਾਇਬਰੇਰੀ

Red Hat Enterprise Linux 6 ਵਿੱਚ ਨਵੀਂ LVM ਐਪਲੀਕੇਸ਼ਨ ਲਾਇਬਰੇਰੀ (lvm2app) ਦਿੱਤੀ ਗਈ ਹੈ, ਜੇ LVM ਅਧਾਰਿਤ ਸਟੋਰੇਜ਼ ਮੈਨੇਜਮੈਂਟ ਐਪਲੀਕੇਸ਼ਨ ਦੀ ਡਿਵੈਲਮੈਂਟ ਵਿੱਚ ਮਦਦ ਕਰਦੀ ਹੈ।

5. ਪਾਵਰ ਮੈਨੇਜਮੈਂਟ

ਹੋਰ ਜਾਣਕਾਰੀ

ਪਾਵਰ ਮੈਨੇਜਮੈਂਟ ਗਾਈਡ ਵਿੱਚ Red Hat Enterprise Linux 6 ਉੱਪਰ ਪਾਵਰ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

5.1. ਪਾਵਰਟੌਪ

Red Hat Enterprise Linux 6 (ਹਿੱਸਾ 12.4.2, “ਟਿਕਲੈੱਸ ਕਰਨਲ” ਵੇਖੋ) ਵਿੱਚ ਟਿਕਲਿੱਸ ਕਰਨਲ ਦੀ ਜਾਣਕਾਰੀ ਨਾਲ CPU ਅਸਾਨੀ ਨਾਲ ਆਈਡਲ ਸਟੇਟ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਪਾਵਰ ਵਰਤੋਂ ਘਟ ਜਾਂਦੀ ਅਤੇ ਪਾਵਰ ਮੈਨੇਜਮੈਂਟ ਵਿੱਚ ਸੁਧਾਰ ਹੁੰਦਾ ਹੈ। ਨਵਾਂ powertop ਟੂਲ ਕਰਨਲ ਅਤੇ ਯੂਜ਼ਰ ਸਪੇਸ ਐਪਲੀਕੇਸ਼ਨਾਂ ਦੇ ਹਿੱਸਿਆਂ ਦੀ ਪਛਾਣ ਕਰਨ ਵਿੱਤ ਮਦਦ ਕਰਦਾ ਹੈ ਜੋ CPU ਨੂੰ ਵੇਕ ਅੱਪ ਕਰਦੇ ਹਨ। powertop ਨੂੰ ਇਸ ਰੀਲੀਜ਼ ਵਿੱਚ ਬਹੁਤੀਆਂ ਐਪਲੀਕੇਸ਼ਨਾਂ ਨੂੰ ਪਛਾਮਣ ਅਤੇ ਵਧੀਆ ਬਣਾਉਣ ਲਈ ਡਿਵੈਲਪਮੈਂਟ ਵਿੱਚ ਵਰਤਿਆ ਜਾਂਦਾ ਸੀ।

5.2. ਟਿਊਨਡ

tuned ਇੱਕ ਸਿਸਟਮ ਟਿਊਨਿੰਗ ਡੈਮਨ ਹੈ ਜੋ ਸਿਸਟਮ ਹਿੱਸਿਆਂ ਨੂੰ ਮਾਨੀਟਰ ਕਰਦਾ ਹੈ ਅਤੇ ਆਰਜੀ ਤੌਰ ਤੇ ਸਿਸਟਮ ਸੈਟਿੰਗ ਸੋਧਦਾ ਹੈ। ktune (ਸਿਸਟਮ ਟਿਊਨਿੰਗ ਲਈ ਸਥਿਰ ਵਿਧੀ) ਦੀ ਵਰਤੋਂ ਕਰਕੇ, tuned ਜੰਤਰਾਂ (ਜਿਵੇਂ ਹਾਰਡ ਡਿਸਕ ਡਰਾਈਵਾਂ ਅਤੇ ਈਥਰਨੈੱਟ ਡਿਵਾਈਸ) ਨੂੰ ਮਾਨੀਟਰ ਅਤੇ ਟਿਊਨ ਕਰ ਸਕਦਾ ਹੈ। Red Hat Enterprise Linux 6 ਵਿੱਚ ਡਿਸਕ ਓਪਰੇਸ਼ਨ ਮਾਨੀਟਰ ਕਰਨ ਲਈ diskdevstat ਅਤੇ ਨੈੱਟਵਰਕ ਓਪਰੇਸ਼ਨ ਮਾਨੀਟਰ ਕਰਨ ਲਈ netdevstat ਵੀ ਦਿੱਤੇ ਗਏ ਹਨ।

6. ਪੈਕੇਜ ਮੈਨੇਜਮੈਂਟ

6.1. ਮਜਬੂਤ ਪੈਕੇਜ ਚੈੱਕਸਮ

RPM ਸਾਈਨ ਕੀਤੇ ਪੈਕੇਜਾਂ ਲਈ ਸਹਿਯੋਗ ਦਿੰਦਾ ਹੈ ਮਜਬੂਤ ਹੈਸ਼ ਐਲਗੋਰਿਥਮ ਵਰਤ ਕੇ ਜਿਵੇਂ SHA-256 ਤਾਂ ਕਿ ਪੈਕੇਜ ਦੀ ਇਕਸਾਰਤਾ ਜਾਂਚ ਕੀਤੀ ਜਾ ਸਕੇ ਅਤੇ ਸੁਰੱਖਿਆ ਵਧ ਸਕੇ। Red Hat Enterprise Linux 6 ਪੈਕੇਜਾਂ ਨੂੰ XZ ਕੰਪਰੈਸ਼ਨ ਲਾਇਬਰੇਰੀ ਨਾਲ, ਜੋ ਵੱਡੇ ਕੰਪਰੈਸ਼ਨਾਂ ਲਈ LZMA2 ਕੰਪਰੈਸ਼ਨ ਐਲਗੋਰਿਥਮ ਵਰਤਦੀ ਹੈ (ਤਾਂ ਜੋ ਪੈਕੇਜ ਦਾ ਅਕਾਰ ਘਟ ਸਕੇ) ਅਤੇ ਜਲਦੀ ਅਨਪੈਕਿੰਗ ਹੋ ਜਾਂਦੀ ਹੈ (ਜਦੋਂ RPM ਇੰਸਟਾਲ ਕੀਤੇ ਜਾਂਦੇ ਹਨ)। ਮਜਬੂਤ ਪੈਕੇਜ ਚੈੱਕਸਮ ਉੱਪਰ ਹੋਰ ਜਾਣਕਾਰੀ ਡਿਪਲਾਇਮੈਂਟ ਗਾਈਡ ਵਿੱਚ ਉਪਲੱਬਧ ਹੈ

6.2. ਪੈਕਜਕਿੱਟ ਪੈਕੇਜ ਮੈਨੇਜਰ

Red Hat ਤੁਹਾਡੇ ਸਿਸਟਮ ਦੇ ਅਨੁਕੂਲ ਪੈਕੇਜ ਅਤੇ ਪੈਕੇਜ ਗਰੁੱਪਾਂ ਨੂੰ ਵੇਖਣ, ਪਰਬੰਧਨ, ਅੱਪਡੇਟ, ਇੰਸਟਾਲ ਅਤੇ ਅਨ-ਇੰਸਟਾਲ ਕਰਨ ਲਈ ਪੈਕੇਜਕਿੱਟ (PackageKit) ਦਿੰਦਾ ਹੈ, ਅਤੇ ਯੱਮ (Yum) ਰਿਪੋਜ਼ਟਰੀ ਵਿੱਚ ਯੋਗ ਕਰਦਾ ਹੈ। ਪੈਕੇਜ ਕਿੱਟ ਵਿੱਚ ਕੁਝ ਗਰਾਫੀਕਲ ਇੰਟਰਫੇਸ ਹਨ ਜੋ ਗਨੋਮ ਪੈਨਲ, ਜਾਂ ਨੋਟੀਫਿਕੇਸ਼ਨ ਏਰੀਆ ਤੋਂ ਖੋਲੇ ਜਾ ਸਕਦੇ ਹਨ, ਜਦੋਂ ਪੈਕੇਜ ਕਿੱਟ ਤੁਹਾਨੂੰ ਅੱਪਡੇਟ ਉਪਲੱਬਧ ਹੋਣ ਬਾਰੇ ਚੇਤਾਵਨੀ ਦਿੰਦੀ ਹੈ। ਹੋਰ, ਪੈਕੇਜਕਿੱਟ ਤੁਰੰਤ ਰਿਪੋਜ਼ਟਰੀ ਯੋਗ ਅਤੇ ਅਯੋਗ ਕਰਨ ਵਿੱਚ ਮਦਦ ਕਰਦਾ ਹੈ, ਇੱਕ ਗਰਾਫੀਕਲ ਅਤੇ ਖੋਜਣਯੋਗ ਸੰਚਾਰ ਲਾਗ, ਅਤੇ ਪਾਲਿਸੀਕਿੱਟ ਸੁਮੇਲ। ਪੈਕੇਜ ਕਿੱਟ ਬਾਰੇ ਹੋ ਜਾਣਕਾਰੀ ਡਿਪਲਾਇਮੈਂਟ ਗਾਈਡ ਵਿੱਚ ਉਪਲੱਬਧ ਹੈ

6.3. Yum

ਆਪਣੇ ਪਲੱਗਇਨ ਢਾਂਚੇ ਰਾਹੀਂ, ਯੱਮ (Yum) ਵੱਖ-ਵੱਖ ਯੋਗਤਾਵਾਂ ਜਿਵੇਂ ਡੈਲਟਾ RPMs ਲਈ ਨਵਾਂ ਜਾਂ ਸੁਧਾਰ ਕੀਤਾ ਸਹਿਯੋਗ ਦਿੰਦਾ ਹੈ (presto ਪਲੱਗਇਨ ਵਰਤ ਕੇ), RHN ਕਮਿਊਨੀਕੇਸ਼ਨ (rhnplugin), ਅਤੇ ਆਡਿਟਿੰਗ ਅਤੇ ਆਪਲਾਇੰਗ—ਇੱਕ ਕੈਲਕੂਲੇਟਡ ਘੱਟ-ਖਤਰਨਾਕ (ਘੱਟੋ-ਘੱਟ) ਅੱਪਡੇਟਾਂ ਦੀ ਗਿਣਤੀ—ਸਿਸਟਮ ਲਈ ਸਿਰਫ ਸੁਰੱਖਿਆ ਫਿਕਸ (ਸਕਿਊਰਿਟੀ ਪਲੱਗਇਨ।
ਯੱਮ (Yum) ਨੂੰ yum-config-manager ਸਹੂਲਤ ਨਾਲ ਵੀ ਦਿੱਤਾ ਗਿਆ ਹੈ, ਜੋ ਸਭ ਸੰਰਚਨਾ ਚੋਣਾਂ ਬਾਰੇ ਜਾਣਕਾਰੀ ਅਤੇ ਹਰੇਕ ਨਿੱਜੀ ਰਿਪੋਜ਼ਟਰੀ ਬਾਰੇ ਪੈਰਾਮੀਟਰ ਦਿੰਦਾ ਹੈ। ਯੱਮ (Yum) ਦੇ ਅੱਪਡੇਟਾਂ ਬਾਰੇ ਹੋਰ ਜਾਣਕਾਰੀ ਡਿਪਲਾਇਮੈਂਟ ਗਾਈਡ ਵਿੱਚ ਉਪਲੱਬਧ ਹੈ

7. ਕਲੱਸਟਰਿੰਗ

ਕਲੱਸਟਰ ਮਲਟੀਪਲ ਕੰਪਿਊਟਰ (ਨੋਡ) ਹਨ ਜੋ ਜਰੂਰੀ ਉਤਪਾਦਾਂ ਦੀ ਭਰੋਸੇਯੋਗਤਾ, ਮਾਪਯੋਗਤਾ, ਅਤੇ ਉਪਲੱਬਧਤਾ ਦੇ ਸੰਬੰਧ ਵਿੱਚ ਕੰਮ ਕਰਦੇ ਹਨ। Red Hat Enterprise Linux 6 ਵਰਤ ਕੇ ਵਧੇਰੇ ਉਪਲੱਬਧਤਾ ਬਹੁਤ ਸਾਰੀਆਂ ਸੰਰਚਨਾਵਾਂ ਵਿੱਚ ਡਿਪਲਾਇ ਹੁੰਦਾ ਹੈ ਜੋ ਕਾਰਜਕੁਸ਼ਲਤਾ, ਵਧੇਰੇ ਉਪਲੱਬਧਤਾ, ਲੋਡ ਬੈਲਸਿੰਗ, ਅਤੇ ਫਾਇਲ ਸ਼ੇਅਰਿੰਗ ਲਈ ਵੱਖ-ਵੱਖ ਲੋੜਾਂ ਲਈ ਜਰੂਰੀ ਹਨ।

ਹੋਰ ਜਾਣਕਾਰੀ

ਕਲੱਸਟਰ ਸੂਟ ਜਾਣਕਾਰੀ ਦਸਤਾਵੇਜ਼ਾਂ ਵਿੱਚ Red Hat Enterprise Linux 6 ਲਈ Red Hat ਕਲੱਸਟਰ ਸੂਟ ਦੀ ਜਾਣਕਾਰੀ ਦਿੰਦੇ ਹਨ। ਇਸਦੇ ਨਾਲ, ਵਧੇਰੇ ਉਪਲੱਬਧਤਾ ਪ੍ਰਸ਼ਾਸ਼ਨ ਦਸਤਾਵੇਜ਼ Red Hat Enterprise Linux 6 ਲਈ Red Hat ਕਲੱਸਟਰ ਸਿਸਟਮਾਂ ਦੀ ਸੰਰਚਨਾ ਅਤੇ ਪਰਬੰਧਨ ਬਾਰੇ ਦੱਸਦਾ ਹੈ।

7.1. Corosync ਕਲੱਸਟਰ ਇੰਜਣ

Red Hat Enterprise Linux 6 ਕੋਰ ਕਲੱਸਟਰ ਕਾਰਜ ਲਈ Corosync ਕਲੱਸਟਰ ਇੰਜਣ ਵਰਤਦਾ ਹੈ।

7.2. ਯੂਨੀਫਾਈਡ ਲਾਗਿੰਗ ਸੰਰਚਨਾ

ਵੱਖ-ਵੱਖ ਡੈਮਨ ਜੋ ਵਧੇਰੇ ਉਪਲੱਬਧਤਾ ਕਿੱਤੇ ਹੁਣ ਸ਼ੇਅਰਡ ਯੂਨੀਫਾਈਡ ਲਾਗਿੰਗ ਸੰਰਚਨਾ ਵਰਤਦੇ ਹਨ। ਇਸ ਨਾਲ ਸਿਸਟਮ ਪਰਬੰਧਕ ਕਲੱਸਟਰ ਸਿਸਟਮ ਲਾਗ ਨੂੰ ਕਲੱਸਟਰ ਸੰਰਚਨਾ ਵਿੱਚ ਇੱਕੋ ਹੀ ਕਮਾਂਡ ਨਾਲ ਯੋਗ ਕਰ ਸਕਦੇ ਹਨ, ਖੋਜ ਅਤੇ ਪੜ ਸਕਦੇ ਹਨ।

7.3. ਵਧੇਰੇ ਉਪਲੱਬਧਤਾ ਪਰਬੰਧਨ

ਕੌਂਗਾ (Conga) ਇੱਕ ਸਾਫਟਵੇਅਰ ਹਿੱਸਿਆਂ ਦਾ ਸਮੂਹ ਹੈ ਜੋ Red Hat Enterprise Linux ਵਧੇਰੇ ਉਪਲੱਬਧਤਾ ਲਈ ਕੇਂਦਰੀ ਸੰਰਚਨਾ ਅਤੇ ਮੈਨੇਜਮੈਂਟ ਦਿੰਦੇ ਹਨ। ਕੌਂਗਾ ਦਾ ਇੱਕ ਮੁੱਖ ਹਿੱਸਾ luci, ਇੱਕ ਸਰਵਰ ਹੈ ਜੋ ਇੱਕ ਕੰਪਿਊਟਰ ਤੇ ਚੱਲਦਾ ਹੈ ਅਤੇ ਮਲਟੀਪਲ ਕਲੱਸਟਰਾਨ ਅਤੇ ਕੰਪਿਊਟਰਾਂ ਨਾਲ ਸੰਪਰਕ ਕਰਦਾ ਹੈ। Red Hat Enterprise Linux 6 ਵਿੱਚ ਵੈੱਬ ਇੰਟਰਫੇਸ ਮਪੜ-ਡਿਜ਼ਾਈਨ ਕੀਤਾ ਗਿਆ ਹੈ ਜੋ luci ਨਾਲ ਸੰਪਰਕ ਕਰਨ ਲਈ ਵਰਤਿਆ ਜਾਂਦਾ ਸੀ।

7.4. ਸਧਾਰਨ ਵਧੇਰੇ ਉਪਲੱਬਧਤਾ ਸੁਧਾਰ

ਉੱਪਰ ਦਿੱਤੀਆਂ ਫੀਚਰਾਂ ਅਤੇ ਸੋਧਾਂ ਦੇ ਨਾਲ-ਨਾਲ, ਕਲੱਸਟਰ ਵਿਚਲੀਆਂ ਹੇਠਲੀਆਂ ਫੀਚਰਾਂ ਅਤੇ ਸੋਧਾਂ Red Hat Enterprise Linux 6 ਲਈ ਲਾਗੂ ਕੀਤੀਆਂ ਗਈਆਂ ਹਨ।
  • ਇੰਟਰਨੈੱਟ ਪਰੋਟੋਕਾਲ ਵਰਜਨ 6 (IPv6) ਲਈ ਸੋਧਿਆਂ ਸਹਿਯੋਗ
  • SCSI ਪਰਸਿਸਟੈਂਟ ਰਿਜ਼ਰਵੇਸ਼ਨ ਫੈਂਸਿੰਗ ਸਹਿਯੋਗ ਸੋਧਿਆ ਗਿਆ ਹੈ।
  • ਵਰਚੁਅਲਾਈਜ਼ਡ KVM ਗਿਸਟ ਹੁਣ ਪਰਬੰਧਿਤ ਸਰਵਿਸ ਵਾਂਗ ਚੱਲਦੇ ਹਨ।

8. ਸੁਰੱਖਿਆ

ਹੋਰ ਜਾਣਕਾਰੀ

ਸੁਰੱਖਿਆ ਗਾਈਡ ਉਪਭੋਗੀਆਂ ਅਤੇ ਪਰਬੰਧਕਾਂ ਨੂੰ ਵਰਕਸਟੇਸ਼ਨਾਂ ਅਤੇ ਸਰਵਰਾਂ ਨੂੰ ਲੋਕਲ ਅਤੇ ਰਿਮੋਟ ਘੁੱਸਪੈਠ, ਸ਼ੋਸ਼ਣ ਅਤੇ ਦੁਰਵਰਤੋਂ ਵਰਗੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਣ ਲਈ ਸਿੱਖਣ ਵਿੱਚ ਮਦਦ ਕਰਦੀ ਹੈ।

8.1. ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD)

ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD) Red Hat Enterprise Linux 6 ਵਿੱਚ ਇੱਕ ਨਵੀਂ ਫੀਚਰ ਹੈ ਜੋ ਪਛਾਣ ਅਤੇ ਪ੍ਰਮਾਣਿਕਤਾ ਦੀ ਕੇਂਦਰੀ ਮੈਨੇਜਮੈਂਟ ਲਈ ਸਰਵਿਸਾਂ ਦਿੰਦੀ ਹੈ। ਕੇਂਦਰੀ ਪਚਾਣ ਅਤੇ ਪ੍ਰਮਾਣਿਕਤਾ ਸਰਵਿਸ ਪਛਾਣਾਂ ਦੀ ਲੋਕਲ ਕੈਸ਼ਿੰਗ ਨੂੰ ਯੋਗ ਕਰਦੀ ਹੈ, ਜਿਸ ਨਾਲ ਯੂਜ਼ਰ ਨੂੰ ਪਛਾਣ ਕਰਾਉਣੀ ਪੈਂਦੀ ਹੈ ਜੇ ਸਰਵਰ ਨਾਲ ਕੁਨੈਕਸ਼ਨ ਟੁੱਟ ਜਾਏ। SSSD ਬਹੁਤੀਆਂ ਪਛਾਣ ਅਤੇ ਪ੍ਰਮਾਣਿਕਤਾ ਸਰਵਿਸਾਂ ਕਿਸਮਾਂ ਨੂੰ ਸਹਿਯੋਗ ਦਿੰਦਾ ਹੈ, ਜਿਵੇਂ: Red Hat ਡਾਇਰੈਕਟਰੀ ਸਰਵਰ, ਐਕਟਿਵ ਡਾਇਰੈਕਟਰੀ, OpenLDAP, 389, ਕਰਬੀਰੋਜ਼ LDAP।

ਹੋਰ ਜਾਣਕਾਰੀ

ਡਿਪਲਾਇਮੈਂਟ ਗਾਈਡ ਵਿੱਚ ਇੱਕ ਸ਼ੈਕਸ਼ਨ ਹੈ ਜੋ ਦੱਸਦਾ ਹੈ ਕਿ ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD) ਨੂੰ ਕਿਵੇਂ ਇੰਸਟਾਲ ਕਰਨਾ ਹੈ, ਅਤੇ ਇਸਦੀਆਂ ਫੀਚਰਾਂ ਨੂੰ ਕਿਵੇਂ ਵਰਤਣਾ ਹੈ।

8.2. ਸਕਿਊਰਿਟੀ-ਇਨਹਾਂਸਡ ਲੀਨਕਸ (SELinux)

ਸਕਿਊਰਿਟੀ-ਇਨਹਾਂਸਡ ਲੀਨਕਸ (SELinux) ਨਾਲ ਕਰਨਲ ਵਿੱਚ ਮੈਂਡੇਟਰੀ ਐਕਸੈੱਸ ਕੰਟਰੋਲ (MAC) ਸ਼ਾਮਿਲ ਕੀਤਾ ਗਿਆ ਹੈ, ਅਤੇ Red Hat Enterprise Linux 6 ਵਿੱਚ ਮੂਲ ਹੀ ਯੋਗ ਹੁੰਦਾ ਹੈ। ਇੱਕ ਆਮ MAC ਢਾਂਚੇ ਲਈ ਸਿਸਟਮ ਵਿਚਲੇ ਸਭ ਕਾਰਜਾਂ ਅਤੇ ਫਾਇਲਾਂ ਉੱਪਰ ਇੱਕ ਪਰਬੰਧਕੀ-ਸੈੱਟ ਸਕਿਊਰਿਟੀ ਦੀ ਲੋੜ ਹੁੰਦੀ ਹੈ, ਜੋ ਲੇਬਲ ਅਧਾਰਿਤ ਫੈਸਲੇ ਲੈਂਦੀ ਹੈ ਜਿਸ ਵਿੱਚ ਬਹੁਤ ਸਾਰੀ ਸਕਿਊਰਿਟੀ ਸੰਬੰਧੀ ਜਾਣਕਾਰੀ ਹੁੰਦੀ ਹੈ।

8.2.1. ਸੀਮਿਤ ਉਪਭੋਗੀ

ਪਹਿਲਾਂ, SELinux ਨੂੰ ਇਹ ਪਰਿਭਾਸ਼ਤ ਅਤੇ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਸੀ ਕਿ ਕਿਵੇਂ ਐਪਲੀਕੇਸ਼ਨ ਸਿਸਟਮ ਨਾਲ ਸੰਪਰਕ ਕਰੇਗੀ। Red Hat Enterprise Linux 6 ਵਿਚਲੇ SELinux ਵਿੱਚ ਪਾਲਿਸੀਆਂ ਦਿੱਤੀਆਂ ਗਈਆਂ ਹਨ ਜੋ ਸਿਸਟਮ ਪਰਬੰਧਕ ਨੂੰ ਇਹ ਕੰਟਰੋਲ ਕਰਨ ਲਈ ਮਦਦ ਕਰਦੀਆਂ ਹਨ ਕਿ ਕਿਹੜਾ ਯੂਜ਼ਰ ਸਿਸਟਮ ਨੂੰ ਵਰਤ ਸਕਦਾ ਹੈ।

8.2.2. ਸੈਂਡਬਾਕਸ

Red Hat Enterprise Linux 6 ਵਿਚਲੇ SELinux ਵਿੱਚ ਨਵੀਂ ਸਕਿਊਰਿਟੀ ਸੈਂਡਬਾਕਸ ਫੀਚਰ ਸ਼ਾਮਿਲ ਹੈ। ਸਕਿਊਰਿਟੀ ਸੈਂਡਬਾਕਸ SELinux ਪਾਲਿਸੀਆਂ ਸ਼ਾਮਿਲ ਕਰਦਾ ਹੈ ਜੋ ਸਿਸਟਮ ਪਰਬੰਧਕਾਂ ਨੂੰ ਕਿਸੇ ਐਪਲੀਕੇਸ਼ਨ ਨੂੰ ਪਾਬੰਦੀਸ਼ੁਦਾ SELinux ਡੋਮੇਨ ਵਿੱਚ ਚਲਾਉਣ ਲਈ ਮਦਦ ਕਰਦੀਆਂ ਹਨ। ਸੈਂਡਬਾਕਸ ਵਰਤ ਕੇ, ਸਿਸਟਮ ਪਰਬੰਧਕ ਨਾ-ਭਰੋਸੇਯੋਗ ਸੰਖੇਪਾਂ ਨੂੰ ਵਰਤ ਸਕਦਾ ਹੈ ਬਿਨਾਂ ਕਿਸੇ ਸਿਸਟਮ ਨੁਕਸਾਨ ਦੇ।

8.2.3. X ਐਕਸੈੱਸ ਕੰਟਰੋਲ ਐਕਸਟੈਂਸ਼ਨ (XACE)

X ਵਿੰਡੋ ਸਿਸਟਮ (ਆਮ ਤੌਰ ਤੇ "X" ਕਹਿੰਦੇ ਹਨ) Red Hat Enterprise Linux 6 ਉੱਪਰ ਗਰਾਫੀਕਲ ਯੂਜ਼ਰ ਇੰਟਰਫੇਸ (GUI) ਵੇਖਾਉਣ ਲਈ ਇੱਕ ਫਰੇਮਵਰਕ ਦਿੰਦਾ ਹੈ। ਇਸ ਰੀਲੀਜ਼ ਵਿੱਚ ਨਵਾਂ X ਐਕਸੈੱਸ ਕੰਟਰੋਲ ਐਕਸਟੈਂਸ਼ਨ (XACE) ਦਿੱਤਾ ਗਿਆ ਹੈ, ਜੋ SELinux ਨੂੰ X ਵਿੱਚ ਲਏ ਫੈਸਲੇ ਵੇਖਣ ਦੀ ਮਨਜੂਰੀ ਦਿੰਦਾ ਹੈ, ਖਾਸ ਕਰਕੇ, ਵਿੰਡੋ ਆਬਜੈਕਟਾਂ ਵਿਚਕਾਰ ਜਾਣਕਾਰੀ ਤਬਦੀਲ ਹੋਣ ਸਮੇਂ।

8.3. ਇਨਕ੍ਰਿਪਟਡ ਸਟੋਰਜ ਜੰਤਰਾਂ ਲਈ ਬੈਕਅੱਪ ਗੁਪਤਕੋਡ

Red Hat Enterprise Linux ਵਿੱਚ ਸਟੋਰੇਜ਼ ਜੰਤਰਾਂ ਉੱਪਰ ਡਾਟਾ ਇਨਕ੍ਰਿਪਟ ਕਰਨ ਦੀ ਸਮਰੱਥਾ ਦਿੱਤੀ ਗਈ ਹੈ, ਜਿਸ ਨਾਲ ਡਾਟੇ ਦੀ ਨਾ-ਅਧਿਕਾਰਤ ਵਰਤੋਂ ਤੋਂ ਬਚਾਅ ਹੋ ਸਕਦਾ ਹੈ। ਇਨਕ੍ਰਿਪਸ਼ਨ ਡਾਟੇ ਨੂੰ ਇੱਕ ਫਾਰਮਿਟ ਵਿੱਚ ਬਦਲ ਕੇ ਕੀਤੀ ਜਾਂਦੀ ਹੈ ਜੋ ਇੱਕ ਖਾਸ ਇਨਕ੍ਰਿਪਸ਼ ਕੁੰਜੀ ਵਰਤ ਕੇ ਹੀ ਪੜਿਆ ਜਾ ਸਕਦਾ ਹੈ। ਇਹ ਕੁੰਜੀ — ਜੋ ਇੰਸਟਾਲੇਸ਼ਨ ਦੌਰਾਨ ਬਣਾਈ ਜਾਂਦੀ ਹੈ, ਅਤੇ ਗੁਪਤਕੋਡ ਦੁਆਰਾ ਸੁਰੱਖਿਅਤ ਹੁੰਦੀ ਹੈ — ਡਾਟਾ ਇਨਕ੍ਰਿਪਟ ਕਰਨ ਲਈ ਸਿਰਫ ਇੱਕੋ-ਇੱਕ ਤਰੀਕਾ ਹੈ।
text-based installer
ਚਿੱਤਰ 7. ਡੀਕ੍ਰਿਪਟਿੰਗ ਡਾਟਾ

ਇਸ ਲਈ, ਜੇ ਗੁਪਤਕੋਡ ਗੁੰਮ ਹੋ ਜਾਏ, ਇਨਕ੍ਰਿਪਸ਼ਨ ਕੁੰਜੀ ਵਰਤੀ ਨਹੀਂ ਜਾ ਸਕਦੀ, ਅਤੇ ਇਨਕ੍ਰਿਪਟਡ ਸਟੋਰੇਜ਼ ਉੱਪਰਲਾ ਡਾਟਾ ਵਰਤਿਆ ਨਹੀਂ ਜਾ ਸਕਦਾ।
Red Hat Enterprise Linux 6 ਵਿੱਚ ਇਨਕ੍ਰਿਪਸ਼ਨ ਕੁੰਜੀ ਸੰਭਾਲਣ ਅਤੇ ਬੈਕਅੱਪ ਗੁਪਤਕੋਡ ਸੰਭਾਲਣ ਦੀ ਸਮਰੱਥਾ ਦਿੱਤੀ ਗਈ ਹੈ। ਇਹ ਫੀਚਰ ਇਨਕ੍ਰਿਪਟਡ ਵਾਲੀਅਮ (root ਜੰਤਰ ਸਮੇਤ) ਦੀ ਰਿਕਵਰੀ ਕਰਨ ਲਈ ਮਦਦ ਕਰਦੀ ਹੈ ਭਾਵੇਂ ਗੁਪਤਕੋਡ ਗੁੰਮ ਹੋ ਜਾਂਦਾ ਹੈ।

8.4. sVirt

libvirt, Red Hat Enterprise Linux 6 ਦੀ ਵਰਚੁਅਲਾਈਜੇਸ਼ਨ ਸਮਰੱਥਾ ਵਰਤਣ ਅਤੇ ਪਰਬੰਧਨ ਕਰਨ ਲਈ ਇੱਕ C ਭਾਸ਼ਾ ਐਪਲੀਕੇਸ਼ਨ ਪਰੋਗਰਾਮ ਇੰਟਰਫੇਸ (API) ਹੈ। ਇਸ ਰੀਲੀਜ਼ ਵਿੱਚ, libvirt ਇੱਕ ਨਵਾਂ sVirt ਹਿੱਸਾ ਦਿੰਦੀ ਹੈ। sVirt, SELinux ਨਾਲ ਜੁੜਦਾ ਹੈ, ਜੋ ਵਰਚੁਅਲਾਈਜੇਸ਼ਨ ਇਨਵਾਇਰਮੈਂਟ ਵਿੱਚ ਗਿਸਟਾਂ ਅਤੇ ਹੋਸਟਾਂ ਦੀ ਨਾ-ਅਧਿਕਾਰਤ ਵਰਤੋਂ ਤੋਂ ਬਚਣ ਲਈ ਸੁਰੱਖਿਆ ਦਿੰਦਾ ਹੈ।

8.5. ਇੰਟਰਪਰਾਈਜ਼ ਸਕਿਊਰਿਟੀ ਕਲਾਂਈਟ

ਇੰਟਰਪਰਾਈਜ਼ ਸਕਿਊਰਿਟੀ ਕਲਾਂਈਟ (ESC) ਇੱਕ ਸਧਾਰਨ GUI ਹੈ ਜੋ Red Hat Enterprise Linux ਨੂੰ ਸਮਾਰਟ ਕਾਰਡ ਅਤੇ ਟੋਕਨ ਪਰਬੰਧਨ ਵਿੱਚ ਮਦਦ ਕਰਦਾ ਹੈ। ਨਵਾਂ ਸਮਾਰਟ ਕਾਰਡ ਫਾਰਮੈਟ ਅਤੇ ਇਨਰੋਲ ਕੀਤਾ ਜਾ ਸਕਦਾ ਹੈ, ਮਤਲਬ ਕਿ ਨਵੀਆਂ ਕੁੰਜੀਆਂ ਬਣਾਈਆਂ ਜਾ ਸਕਦੀਆਂ ਹਨ ਅਤੇ ਆਪਣੇ-ਆਮ ਸਮਾਰਟ ਕਾਰਡ ਲਈ ਸਾਰਟੀਫਿਕੇਟ ਮੰਗੇ ਜਾ ਸਕਦੇ ਹਨ। ਸਮਾਰਟ ਕਾਰਡ ਲਾਈਫਸਾਈਕਲ ਪਰਬੰਧਨ ਕੀਤਾ ਜਾ ਸਕਦਾ ਹੈ, ਇਸ ਤਰਾਂ, ਤਾਂ ਜੋ ਸਮਾਰਟ ਕਾਰਡ ਦਾ ਆਪਣਾ ਸਾਰਟੀਫਿਕੇਟ ਮੁੜ-ਪ੍ਰਾਪਤ ਕੀਤਾ ਜਾ ਸਕੇ ਅਤੇ ਮਿਆਦ-ਪੁੱਗਿਆ ਸਾਰਟੀਫਿਕੇਟ ਮੁੜ-ਨਵਾਂ ਕੀਤਾ ਜਾ ਸਕੇ। ESC ਇੱਕ ਵੱਡੇ ਪਬਲਿਕ-ਕੁੰਜੀ ਢਾਂਚਾ ਪਰਬੰਧਨ ਉਤਪਾਦ, Red Hat ਸਾਰਟੀਫਿਕੇਟ ਸਿਸਟਮ ਜਾਂ Dogtag PKI ਨਾਲ ਮਿਲਕੇ ਕੰਮ ਕਰਦੀ ਹੈ।

9. ਨੈੱਟਵਰਕਿੰਗ

9.1. ਮਲਟੀਕਿਊ ਨੈੱਟਵਰਕਿੰਗ

ਨੈੱਟਵਰਕ ਜੰਤਰ ਦੁਆਰਾ ਜਾਣ ਵਾਲਾ ਹਰੇਕ ਡਾਟਾ ਪੈਕੇਟ ਇੱਕ ਕਾਰਜ ਹੁੰਦਾ ਹੈ ਜੋ ਇੱਕ CPU ਦੁਆਰਾ ਮੁਕੰਮਲ ਹੋਣਾ ਜਰੂਰੀ ਹੈ। Red Hat Enterprise Linux 6 ਵਿੱਚ ਹੇਠਲੇ ਪੱਧਰ ਦੀ ਨੈੱਟਵਰਕ ਸਥਾਪਨਾ ਨੈੱਟਵਰਕ ਜੰਤਰ ਡਰਾਈਵਰਾਂ ਨੂੰ ਨੈੱਟਵਰਕ ਪੈਕੇਟ ਨੂੰ ਮਲਟੀਪਲ ਕਤਾਰਾਂ ਵਿੱਚ ਵੰਡਣ ਵਿੱਚ ਮਦਦ ਕਰਦੀ ਹੈ। ਇਹਨਾਂ ਕਾਰਜਾ ਨੂੰ ਵੰਡਣ ਨਾਲ ਸਿਸਟਮ ਮਲਟੀਪਲ ਪਰੋਸੈੱਸਰਾਂ ਅਤੇ CPU ਕੋਰਾਂ ਨੂੰ ਵਧੀਆ ਤਰੀਕੇ ਨਾਲ ਵਰਤਦਾ ਹੈ ਜੋ ਅੱਜਕੱਲ ਸਿਸਟਮਾਂ ਤੋ ਮੌਜੂਦ ਹੁੰਦੇ ਹਨ।

9.2. ਇੰਟਰਨੈੱਟ ਪਰੋਟੋਕਾਲ ਵਰਜਨ 6 (IPv6)

ਅਗਲੀ-ਜਨਰੇਸ਼ਨ ਇੰਟਰਨੈੱਟ ਪਰੋਟੋਕਾਲ ਵਰਜਨ 6 (IPv6) ਸਥਾਪਨਾ ਨੂੰ ਇੰਟਰਨੈੱਟ ਪਰੋਟੋਕਾਲ ਵਰਜਨ 4 (IPv4) ਦੇ ਨਵੇਂ ਰੂਪ ਵਜੋਂ ਬਣਾਇਆ ਗਿਆ ਹੈ। IPv6 ਵਿੱਚ IPv4 ਨਾਲੋਂ ਬਹੁਤ ਜਿਆਦਾ ਸੁਧਾਰ ਹਨ, ਜਿਵੇਂ: ਐਕਸਪੈਞਡਡ ਅਡਰੈੱਸਿੰਗ ਸਮਰੱਥਾ, ਫਲੋ ਲੇਬਲਿੰਗ ਅਤੇ ਸਧਾਰਨ ਹੈਡਰ ਫਾਰਮੈਟ।

9.2.1. ਉਪਟੀਮਿਸਟਿਕ ਡੁਪਲੀਕੇਟ ਐਡਰੈੱਸ ਡਿਟੈਕਸ਼ਨ

ਡੁਪਲੀਕੇਟ ਐਡਰੈੱਸ ਡਿਟੈਕਸ਼ਨ (DAD) IPv6 ਦੇ ਨੇਬਰ ਡਿਸਕਵਰੀ ਪਰੋਟੋਕਾਲ ਭਾਗ ਦੀ ਇੱਕ ਵਿਸ਼ੇਸ਼ਤਾ ਹੈ। ਖਾਸ ਕਰਕੇ, DAD ਇਹ ਜਾਂਚ ਕਰਦਾ ਹੈ ਕਿ ਕੀ IPv6 ਐਡਰੈੱਸ ਪਹਿਲਾਂ ਵਰਤਿਆ ਜਾ ਰਿਹਾ ਹੈ ਜਾਂ ਨਹੀਂ। Red Hat Enterprise Linux ਵਿੱਚ ਓਪਟੀਮਿਸਟਿਕ ਡੁਪਲੀਕੇਟ ਐਡਰੈੱਸ ਡਿਟੈਕਸ਼ਨ ਫੀਟਰ ਹੈ, ਜੋ DAD ਦੀ ਇੱਕ ਸਪੀਡ ਓਪਟੀਮਾਈਜੇਸ਼ਨ ਹੈ।

9.2.2. ਇੰਟਰਾ-ਸਾਈਟ ਆਟੋਮੈਟਿਕ ਟਨਲ ਐਡਰੈੱਸਿੰਗ ਪਰੋਟੋਕਾਲ

Red Hat Enterprise Linux 6 ਵਿੱਚ ਇੰਟਰਾ-ਸਾਈਟ ਆਟੋਮੈਟਿਕ ਟੰਨਲ ਐਡਰੈੱਸਿੰਗ ਪਰੋਟੋਕਾਲ (ISATAP) ਲਈ ਸਹਿਯੋਗ ਸ਼ਾਮਿਲ ਹੈ। ISATAP ਇੱਕ ਪਰੋਟੋਕਾਲ ਹੈ ਜੋ IPv4 ਤੋਂ IPv6 ਵੱਲ ਤਬਦੀਲੀ ਲਈ ਬਣਾਇਆ ਗਿਆ ਹੈ, IPv6 ਰਾਊਟਰਾਂ ਅਤੇ ਹੋਸਟਾਂ ਨਾਲ IPv4 ਨੈੱਟਵਰਕ ਢਾਂਚੇ ਉੱਪਰ ਜੁੜ ਕੇ।

9.3. ਨੈੱਟਲੇਬਲ

Netlabel Red Hat Enterprise Linux 6 ਵਿੱਚ ਇੱਕ ਨਵਾਂ ਕਰਨਲ-ਲੈਵਲ ਫੀਟਰ ਹੈ ਜੋ ਲੀਨਕਸ ਸਕਿਊਰਿਟੀ ਮੋਡੀਊਲ (LSMs) ਲਈ ਨੈੱਟਵਰਕ ਪੈਕੇਟ ਲੇਬਲਿੰਗ ਕਰਦਾ ਹੈ। netlabel ਵਰਤ ਕੇ ਡਾਟੇ ਪੈਕੇਟ ਲੇਬਲਿੰਗ ਨਾਲ ਇੱਕ LSM ਆਉਣ ਵਾਲੇ ਨੈੱਟਵਰਕ ਪੈਕਟਾਂ ਉੱਪਰ ਵਧੀਆ ਸਕਿਊਰਿਟੀ ਲੋੜ ਪੂਰੀ ਕਰਦਾ ਹੈ।

9.4. ਸਧਾਰਨ ਰੀਸੀਵ ਆਫਲੋਡ

Red Hat Enterprise Linux 6 ਵਿੱਚ ਲੋ-ਲੈਵਲ ਨੈੱਟਵਰਕ ਸਥਾਪਨਾ ਜੈਨਰਿਕ ਰਿਸੀਵ ਆਫਲੋਡ (GRO) ਸਹਿਯੋਗ ਦਿੰਦੀ ਹੈ। GRO ਸਿਸਟਮ ਇਨਬਾਊਂਡ ਨੈੱਟਵਰਕ ਕੁਨੈਕਸ਼ਨਾਂ ਦੀ ਕਾਰਜਕੁਸ਼ਲਤਾ ਵਧਾਉਂਦਾ ਹੈ, CPU ਦੁਆਰਾ ਪਰੋਸੈੱਸਿੰਗ ਨੂੰ ਘਟਾ ਕੇ। GRO ਉਹੀ ਤਕਨੀਕ ਵਰਤਦਾ ਹੈ ਜੋ ਲਾਰਜ ਰਿਸੀਵ ਆਫਲੋਡ (LRO) ਸਿਸਟਮ ਵਰਤਦੇ ਹਨ, ਪਰ ਬਹੁਤ ਸਾਰੇ ਟਰਾਂਸਪੋਰਟ ਲੇਅਰ ਪਰੋਟੋਕਾਲਾਂ ਵਿੱਚ ਵਰਤਿਆ ਜਾ ਸਕਦਾ ਹੈ।

9.5. ਵਾਇਰਲੈੱਸ ਸਹਿਯੋਗ

Red Hat Enterprise Linux 6 ਵਿੱਚ ਸੁਧਾਰ ਕੀਤਾ ਵਾਇਰਲੈੱਸ ਨੈੱਟਵਰਕਿੰਗ ਅਤੇ ਜੰਤਰ ਸਹਿਯੋਗ ਸ਼ਾਮਿਲ ਹੈ। ਵਾਇਰਲੈੱਸ ਲੋਕਲ ਏਰੀਆ ਨੈੱਟਵਰਕਿੰਗ ਲਈ IEEE 802.11 ਸਟੈੱਡਰਡਾਂ ਦਾ ਸੈੱਟ ਵਰਤ ਕੇ ਸਹਿਯੋਗ ਸੋਧਿਆ ਗਿਆ ਹੈ, ਜਿਸ ਨਾਲ 802.11n ਅਧਾਰਿਤ ਵਾਇਰਲੈੱਸ ਨੈੱਟਵਰਕਿੰਗ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

10. ਡੈਸਕਟਾਪ

10.1. ਗਰਾਫੀਕਲ ਸ਼ੁਰੂਆਤੀ

Red Hat Enterprise Linux 6 ਵਿੱਚ ਇੱਕ ਨਵੀਂ, ਸਹਿਜ ਗਰਾਫੀਕਲ ਬੂਟ ਲੜੀ ਸ਼ਾਮਿਲ ਕੀਤੀ ਗਈ ਹੈ ਜੇ ਹਾਰਡਵੇਅਰ ਚਾਲੂ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੁੰਦੀ ਹੈ।
Graphical Boot Screen
ਚਿੱਤਰ 8. ਗਰਾਫੀਕਲ ਬੂਟ ਸਕਰੀਨ

ਨਵੀਂ ਗਰਾਫੀਕਲ ਬੂਟ ਲੜੀ ਯੂਜ਼ਰ ਨੂੰ ਸਿਸਟਮ ਬੂਟ ਹੋਣ ਦੀ ਤਰੱਕੀ ਬਾਰੇ ਸਧਾਰਨ ਵਿਜ਼ੂਅਲ ਫੀਡਬੈਕ ਦਿੰਦੀ ਹੈ, ਅਤੇ ਸਹਿਜੇ ਹੀ ਲਾਗਇਨ ਸਕਰੀਨ ਤੇ ਜਾਂਦੀ ਹੈ। Red Hat Enterprise Linux 6 ਗਰਾਫੀਕਲ ਬੂਟ ਲੜੀ ਕਰਨਲ ਮੋਡਸੈਟਿੰਗ ਫੀਟਰ ਦੁਆਰਾ ਯੋਗ ਕੀਤੀ ਜਾਂਦੀ ਹੈ ਅਤੇ ATI, Intel ਅਤੇ NVIDIA ਗਰਾਫਿਕਸ ਹਾਰਡਵੇਅਰਾਂ ਉੱਪਰ ਉਪਲੱਬਧ ਹੈ।

ਸੂਚਨਾ

ਸਿਸਟਮ ਪਰਬੰਧਨ ਹਾਲੇ ਵੀ ਗਰਾਫੀਕਲ ਬੂਟ ਦੌਰਾਨ ਕਿਸੇ ਵੀ ਸਮੇਂ F11 ਬਟਨ ਦਬਾ ਕੇ ਬੂਟ ਤਰੱਕੀ ਵੇਖ ਸਕਦੇ ਹਨ।

10.2. ਸਸਪੈਂਡ ਅਤੇ ਮੁੜ-ਲਿਆਓ

ਸਸਪੈਂਡ ਅਤੇ ਰਜ਼ਿਊਮ Red Hat Enterprise Linux ਵਿੱਚ ਮੌਜੂਦਾ ਫੀਚਰਾਂ ਹਨ ਜੋ ਮਸ਼ੀਨ ਨੂੰ ਘੱਟ ਪਾਵਰ ਵਾਲੀ ਹਾਲਤ ਵਿੱਚ ਲਿਜਾ ਅਤੇ ਹਟਾ ਸਕਦੀਆਂ ਹਨ। ਨਵੀਂ ਕਰਨਲ ਮੋਡਸੈਟਿੰਗ ਫੀਚਰ ਸਸਪੈਂਡ ਅਤੇ ਰਜ਼ਿਊਨ ਫੀਚਰਾਂ ਲਈ ਇਨਹਾਂਸਡ ਸਹਿਯੋਗ ਦਿੰਦੀ ਹੈ। ਪਹਿਲਾਂ, ਗਰਾਫਿਕਸ ਹਾਰਡਵੇਅਰ ਨੂੰ ਯੂਜ਼ਰਸਪੇਸ ਆਪਲੀਕੇਸ਼ਨ ਦੁਆਰਾ ਸਸਪੈਂਡ ਅਤੇ ਰਜ਼ਿਊਮ ਕੀਤਾ ਜਾਂਦਾ ਸੀ। Red Hat Enterprise Linux 6, ਇਹ ਕਾਰਜਕੁਸ਼ਲਤਾ ਕਰਨਲ ਵਿੱਚ ਸ਼ਾਮਿਲ ਕੀਤੀ ਗਈ ਹੈ, ਜਿਸ ਨਾਲ ਘੱਟ ਪਾਵਰ ਮੋਡ ਲਈ ਵਧੀਆ ਭਰੋਸੇਯੋਗ ਵਿਧੀ ਮਿਲਦੀ ਹੈ।

10.3. ਮਲਟੀਪਲ ਡਿਸਪਲੇਅ ਸਹਿਯੋਗ

Red Hat Enterprise Linux 6 ਵਿੱਚ ਮਲਟੀਪਲ ਡਿਸਪਲੇਅ ਨਾਲ ਵਰਕਸਟੇਸ਼ਨਾਂ ਲਈ ਇਨਹਾਂਸਡ ਸਹਿਯੋਗ ਮਿਲਦਾ ਹੈ। ਜਦੋਂ ਇੱਕ ਵਾਧੂ ਡਿਸਪਲੇਅ ਮਸ਼ੀਨ ਨਾਲ ਜੋੜਿਆ ਜਾਂਦਾ ਹੈ, ਤਾਂ ਗਰਾਫਿਕਸ ਡਰਾਈਵਰ ਇਸ ਨੂੰ ਆਪੇ ਖੋਜ ਲੈਂਦਾ ਹੈ ਅਤੇ ਇਸਨੂੰ ਆਪੇ ਡੈਸਕਟਾਪ ਵਿੱਚ ਜੋੜ ਦਿੰਦਾ ਹੈ। ਉਸ ਤੋਂ ਉਲਟ, ਜਦੋਂ ਇੱਕ ਇੱਕ ਡਿਸਪਲੇਅ ਹਟਾਇਆ ਜਾਂਦਾ ਹੈ, ਗਰਾਫਿਕਸ ਡਰਾਈਵਰ ਆਪਣੇ-ਆਪ ਇਸਨੂੰ ਡੈਸਕਟਾਪ ਤੋਂ ਹਟਾਉਂਦਾ ਹੈ।

ਸੂਚਨਾ

ਮੂਲ ਹੀ, ਮੌਜੂਦਾ ਡਿਸਪਲੇਅ ਦੇ ਖੱਬੇ ਪਾਸੇ ਲੇਆਊਟ ਫੈਲਾਉਣ ਲਈ ਵਾਧੂ ਡਿਸਪਲੇਅ ਜੋੜਿਆ ਜਾਂਦਾ ਹੈ।
ਵਾਧੂ ਡਿਸਪਲੇਅ ਦੀ ਆਟੋਮੈਟਿਕ ਖੋਜ ਉਹਨਾਂ ਹਾਲਤਾਂ ਵਿੱਚ ਲਾਹੇਵੰਦ ਹੈ ਜਿੱਥੇ ਡਿਸਪਲੇਅ ਜਿਆਦਾਤਰ ਜੋੜੇ ਅਤੇ ਹਟਾਏ ਜਾਂਦੇ ਹਨ (ਜਿਵੇਂ ਲੈਪਟਾਪ ਨੂੰ ਬਾਹਰੀ ਪਰੋਜੈਕਟਰ ਨਾਲ ਜੋੜਨਾ)

10.3.1. ਡਿਸਪਲੇਅ ਪਸੰਦ

ਨਵਾਂ ਡਿਸਪਲੇਅ ਪਸੰਦ ਵਾਰਤਾਲਾਪ ਮਲਟੀਪਲ ਡਿਸਪਲੇਅ ਲੇਆਊਟਾਂ ਨੂੰ ਹੋਰ ਪਸੰਦੀ ਦਾ ਬਣਾਉਣ ਲਈ ਮਦਦ ਕਰਦਾ ਹੈ।
Display Preferences dialog
ਚਿੱਤਰ 9. ਡਿਸਪਲੇਅ ਪਸੰਦ ਵਾਰਤਾਲਾਪ

ਨਵਾਂ ਵਾਰਤਾਲਾਪ ਮਸ਼ੀਨ ਨਾਲ ਜੁੜੇ ਹਰੇਕ ਡਿਸਪਲੇਅ ਲਈ ਸਥਿਤੀ, ਰੈਜ਼ੋਲੂਸ਼ਨ, ਮੁੜ-ਤਾਜ਼ਾ ਦਰ ਅਤੇ ਰੋਟੇਸ਼ਨ ਸੈਟਿੰਗ ਤਬਦੀਲ ਕਰਨ ਵਿੱਚ ਮਦਦ ਕਰਦਾ ਹੈ।

10.4. NVIDIA ਗਰਾਫਿਕਸ ਜੰਤਰਾਂ ਲਈ nouveau ਡਰਾਈਵਰ

Red Hat Enterprise Linux 6 ਵਿੱਚ ਨਵਾਂ nouveau ਡਰਾਈਵਰ ਮੂਲ ਹੀ NVIDIA ਗਰਾਫਿਕਸ ਜੰਤਰ ਤੋਂ ਲੈ ਕੇ NVIDIA GeForce 200 ਸੀਰੀਜ਼ ਤੱਕ ਲਈ ਦਿੱਤਾ ਗਿਆ ਹੈ। nouveau, 2D ਅਤੇ ਸਾਫਟਵੇਅਰ ਵੀਡੀਓ ਪ੍ਰਵੇਗ ਅਤੇ ਕਰਨਲ ਮੋਡਸੈਟਿੰਗ ਨੂੰ ਸਹਿਯੋਗ ਦਿੰਦਾ ਹੈ।

ਸੂਚਨਾ

NVIDIA ਹਾਰਡਵੇਅਰ (nv) ਲਈ ਪਹਿਲਾ ਮੂਲ ਡਰਾਈਵਰ Red Hat Enterprise Linux 6 ਵਿੱਚ ਹਾਲੇ ਵੀ ਉਪਲੱਬਧ ਹੈ।

10.5. ਇੰਟਰਨੈਸ਼ਨਲਾਈਜੇਸ਼ਨ

10.5.1. IBus

Red Hat Enterprise Linux 6 ਵਿੱਚ ਇੰਟੈਲੀਜੈਂਟ ਇੰਪੁੱਟ ਬੱਸ (IBus) ਨੂੰ ਏਸ਼ੀਅਨ ਭਾਸ਼ਾਵਾਂ ਲਈ ਮੂਲ ਇੰਪੁੱਟ ਢੰਗ ਵਜੋਂ ਸ਼ਾਮਿਲ ਕੀਤਾ ਗਿਆ ਹੈ।

10.5.2. ਇੰਪੁੱਟ ਢੰਗ ਚੁਣਨਾ ਅਤੇ ਸੰਰਚਨਾ ਕਰਨੀ

Red Hat Enterprise Linux 6 ਵਿੱਚ im-chooser, ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਸ਼ਾਮਿਲ ਹੈ ਜੋ ਇੰਪੁੱਟ ਢੰਗ ਯੋਗ ਅਤੇ ਸੰਰਚਿਤ ਕਰਦਾ ਹੈ। im-chooser (ਮੁੱਖ ਮੇਨੂ ਵਿੱਚ ਸਿਸਟਮ > ਪਸੰਦ > ਇੰਪੁੱਟ ਢੰਗ ਵਿੱਚ ਸਥਿਤ ਹੈ) ਨਾਲ ਯੂਜ਼ਰ ਅਸਾਨੀ ਨਾਲ ਸਿਸਟਮ ਉੱਪਰ ਉਪਲੱਬਧ ਇੱਪੁੰਟ ਢੰਗਾਂ ਨੂੰ ਯੋਗ ਅਤੇ ਸੰਰਚਿਤ ਕਰ ਸਕਦਾ ਹੈ।

10.5.3. ਇੰਡਿਕ ਆਨਸਕਰੀਨ ਕੀਬੋਰਡ

ਨਵਾਂ ਇੰਡਿਕ ਆਨਸਕਰੀਨ ਕੀਬੋਰਡ (iok) ਭਾਰਤੀ ਭਾਸ਼ਾਵਾਂ ਲਈ ਇੱਕ ਸਕਰੀਨ ਅਧਾਰਿਤ ਵਰਚੁਅਲ ਕੀਬੋਰਡ ਹੈ, ਜੋ ਇੰਸਕਰਿਪਟ ਕੀਮੈਪ ਲੇਆਊਟ ਅਤੇ ਹੋਰ 1:1 ਕੀ ਮੈਪਿੰਗ ਵਰਤ ਕੇ ਇੰਪੁੱਟ ਕਰਨ ਵਿੱਚ ਮਦਦ ਕਰਦਾ ਹੈ।

10.5.4. ਇੰਡਿਕ ਕੋਲੇਸ਼ਨ ਸਹਿਯੋਗ

Red Hat Enterprise Linux 6 ਵਿੱਚ ਭਾਰਤੀ ਭਾਸ਼ਾਵਾਂ ਲਈ ਸੌਰਟਿੰਗ ਦਾ ਸੁਧਾਰ ਸ਼ਾਮਿਲ ਹੈ। ਮੇਨੂ ਅਤੇ ਹੋਰ ਇੰਟਰਫੇਸ ਐਲੀਮੈਂਟਾਂ ਦਾ ਕ੍ਰਮ ਹੁਣ ਭਾਰਤੀ ਭਾਸ਼ਾਵਾਂ ਨੂੰ ਸਹੀ ਸੌਰਟ ਕਰਦਾ ਹੈ।

10.5.5. ਫੌਂਟ

Red Hat Enterprise Linux 6 ਵਿਚਲਾ ਫੌਂਟ ਸਹਿਯੋਗ ਹੁਣ ਸੋਧਿਆ ਗਿਆ ਹੈ, ਜਿਸ ਵਿੱਚ ਚੀਨੀ, ਜਪਾਨੀ, ਕੋਰੀਅਨ, ਭਾਰਤੀ ਅਤੇ ਥਾਈ ਭਾਸ਼ਾਵਾਂ ਲਈ ਫੌਂਟਾਂ ਦੇ ਅੱਪਡੇਟ ਹਨ।

10.6. ਐਪਲੀਕੇਸ਼ਨ

Red Hat Enterprise Linux 6 ਡੈਸਕਟਾਪ ਉੱਪਰ ਬਹੁਤੀਆਂ ਐਪਲੀਕੇਸ਼ਨਾਂ ਅੱਪਡੇਟ ਕੀਤੀਆਂ ਗਈਆਂ ਹਨ। ਹੇਠਲੇ ਭਾਗ ਵਿੱਚ ਕੁਝ ਅੱਪਡੇਟ ਦੱਸੇ ਗਏ ਹਨ।

10.6.1. ਫਾਇਰਫਾਕਸ

Red Hat Enterprise Linux 6 ਵਿੱਚ ਮੋਜ਼ੀਲਾ ਫਾਇਰਫਾਕਸ ਵੈੱਬ ਬਰਾਊਜ਼ਰ ਦਾ ਵਰਜਨ 3.5 ਸ਼ਾਮਿਲ ਕੀਤਾ ਗਿਆ ਹੈ।
ਫਾਇਰਫਾਕਸ ਵਿੱਚ ਨਵੇਂ ਫੀਚਰਾਂ ਬਾਰੇ ਵੇਰਵੇ ਲਈ, ਫਾਇਰਫਾਕਸ ਜਾਰੀ ਸੂਚਨਾ ਵੇਖੋ

10.6.2. ਥੰਡਰਬਰਡ 3

Red Hat Enterprise Linux 6 ਵਿੱਚ ਮੋਜ਼ੀਲਾ ਥੰਡਰਬਰਡ ਈਮੇਲ ਕਲਾਂਈਟ ਦਾ ਵਰਜਨ 3 ਦਿੱਤਾ ਗਿਆ ਹੈ, ਜਿਸ ਵਿੱਚ ਟੈਬ ਮੈਸੇਜਿੰਗ, ਸਮਾਰਟ ਫੋਲਡਰ, ਅਤੇ ਮੈਸੇਜ ਆਰਚੀਵ ਹਨ। ਥੰਡਰਬਰਡ 3 ਵਿਚਲੇ ਨਵੇਂ ਫੀਚਰਾਂ ਲਈ ਹੋਰ ਜਾਣਕਾਰੀ ਵਾਸਤੇ, ਥੰਡਰਬਰਡ ਜਾਰੀ ਸੂਚਨਾ ਵੇਖੋ

10.6.3. OpenOffice.org 3.1

Red Hat Enterprise Linux 6 ਵਿੱਚ OpenOffice.org 3.1 ਦਿੱਤਾ ਗਿਆ ਹੈ, ਜਿਸ ਨਾਲ ਬਹੁਤ ਸਾਰੇ ਫਾਇਲ ਫਾਰਮੈਟ ਪੜ੍ਹਨ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ, ਜਿਵੇਂ Microsoft Office OOXML ਫਾਰਮੈਟ। ਨਾਲ ਹੀ, OpenOffice.org ਵਿੱਚ ਫਾਇਲ ਲਾਕਿੰਗ ਸਹਿਯੋਗ ਦਾ ਸੁਧਾਰ ਕੀਤਾ ਗਿਆ ਹੈ ਅਤੇ ਐਟੀਂ-ਅਲਾਇਸਿੰਗ ਵਰਤ ਕੇ ਗਰਾਫਿਕਸ ਰੈਂਡਰ ਕਰਨ ਦੀ ਸਮਰੱਥਾ ਵੀ ਹੈ।
OpenOffice.org 3.1
ਚਿੱਤਰ 10. OpenOffice.org 3.1

OpenOffice.org ਦੇ ਇਸ ਵਰਜਨ ਵਿਚਲੀਆਂ ਫੀਚਰਾਂ ਦਾ ਪੂਰਾ ਵੇਰਵਾ OpenOffice.org ਜਾਰੀ ਸੂਚਨਾ ਵਿੱਚ ਉਪਲੱਬਧ ਹੈ।

10.7. ਨੈੱਟਵਰਕ-ਮੈਨੇਜਰ

ਨੈੱਟਵਰਕ-ਮੈਨੇਜਰ ਟੈਸਕਟਾਪ ਟੂਲ ਹੈ ਜੋ ਬਹੁਤ ਸਾਰੇ ਨੈੱਟਵਰਕ ਕੁਨੈਕਸ਼ਨ ਕਿਸਮਾਂ ਨੂੰ ਸੈੱਟ ਅੱਪ, ਸੰਰਚਿਤ ਅਤੇ ਪਰਬੰਧਨ ਕਰਨ ਲਈ ਵਰਤਿਆ ਜਾਂਦਾ ਹੈ।
NetworkManager
ਚਿੱਤਰ 11. ਨੈੱਟਵਰਕ-ਮੈਨੇਜਰ

Red Hat Enterprise Linux 6 ਵਿੱਚ, ਨੈੱਟਵਰਕ-ਮੈਨੇਜਰ ਮੋਬਾਈਲ ਬਰਾਡਬੈਂਡ ਜੰਤਰਾਂ, IPv6 ਲਈ ਸੁਧਾਰ ਕੀਤਾ ਸਹਿਯੋਗ ਦਿੰਦਾ ਹੈ ਅਤੇ ਬਲਿਊਟੁੱਥ ਪਰਸਨਲ ਏਰੀਆ ਨੈੱਟਵਰਕ (PAN) ਜੰਤਰਾਂ ਨਾਲ ਜੁੜਨ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

10.8. ਕੇ ਡੀ ਈ 4.3

Red Hat Enterprise Linux 6 ਵਿੱਚ ਕੇਡੀਈ 4.3 ਨੂੰ ਬਦਲਵੇਂ ਡੈਸਕਟਾਪ ਇਨਵਾਇਰਮੈਂਟ ਦੇ ਤੌਰ ਤੇ ਦਿੱਤਾ ਗਿਆ ਹੈ।
KDE 4.3 ਵਿੱਚ ਇੱਕ ਪੂਰੀ ਤਰਾਂ ਨਵਾਂ ਯੂਜ਼ਰ ਤਜਰਬਾ ਦਿੱਤਾ ਗਿਆ ਹੈ, ਜਿਸ ਵਿੱਚ ਇਹ ਹਨ:
  • ਨਵਾਂ ਪਲਾਜ਼ਮਾ ਡੈਸਕਟਾਪ ਵਰਕਸਪੇਸ, ਜਿਸ ਵਿੱਚ ਵਧੇਰੇ ਪਸੰਦੀ ਦੇ ਡੈਸਕਟਾਪ ਲਈ ਪਲਾਜ਼ਮਾ ਵਿਡਜਿਟ ਸ਼ਾਮਿਲ ਹੈ।
  • Oxygen, ਸੋਧੇ ਆਈਕਾਨ ਅਤੇ ਸਾਊਂਡ ਥੀਮਾਂ ਸਮੇਤ।
  • ਕੇਡੀਈ ਵਿੰਡੋ ਮੈਨੇਜਰ (kwin) ਵਿਚਲੇ ਸੁਧਾਰ
ਨਾਲ ਹੀ, dolphin ਫਾਇਲ ਬਰਾਊਜ਼ਰ ਨੂੰ konqueror ਨਾਲ ਕੇਡੀਈ ਮੂਲ ਤੌਰ ਤੇ ਹਟਾਇਆ ਗਿਆ ਹੈ।

11. ਡੌਕੂਮੈਂਟੇਸ਼ਨ

Red Hat Enterprise Linux 6 ਲਈ ਡੌਕੂਮੈਂਟੇਸ਼ਨ ਵਿੱਚ 18 ਵੱਖਰੇ ਡੌਕੂਮੈਂਟ ਹਨ। ਹਰੇਕ ਡੌਕੂਮੈਂਟ ਹੇਠਲੇ ਖੇਤਰਾਂ ਵਿੱਚੋਂ ਇੱਕ ਜਾਂ ਜਿਆਦਾ ਨਾਲ ਸੰਬੰਧਿਤ ਹੈ:
  • ਰੀਲੀਜ਼ ਡੌਕੂਮੈਂਟੇਸ਼ਨ
  • ਇੰਸਟਾਲੇਸ਼ਨ ਅਤੇ ਡਿਪਲਾਇਮੈਂਟ
  • ਸੁਰੱਖਿਆ
  • ਟੂਲ ਅਤੇ ਕਾਰਜਕੁਸ਼ਲਤਾ
  • ਕਲੱਸਟਰਿੰਗ
  • ਵਰਚੁਅਲਾਈਜੇਸ਼ਨ

11.1. ਰੀਲੀਜ਼ ਡੌਕੂਮੈਂਟੇਸ਼ਨ

ਜਾਰੀ ਸੂਚਨਾ
ਜਾਰੀ ਸੂਚਨਾ ਵਿੱਚ Red Hat Enterprise Linux 6 ਦੇ ਮੁੱਖ ਨਵੇਂ ਫੀਚਰ ਦੱਸੇ ਗਏ ਹਨ।
ਤਕਨੀਕੀ ਜਾਣਕਾਰੀ
Red Hat Enterprise Linux ਤਕਨੀਕੀ ਜਾਣਕਾਰੀ ਵਿੱਚ ਇਸ ਰੀਲੀਜ਼ ਸੰਬੰਧੀ ਵਿਸਥਾਰ ਜਾਣਕਾਰੀ ਸ਼ਾਮਿਲ ਹੈ, ਜਿਵੇਂ: ਤਕਨੀਕੀ ਜਾਣਕਾਰੀ, ਪੈਕੇਜ ਤਬਦੀਲੀ ਵੇਰਵਾ ਅਤੇ ਹੋਰ ਮੁੱਦੇ।
ਮਾਈਗਰੇਸ਼ਨ ਗਾਈਡ
Red Hat Enterprise Linux ਮਾਈਗਰੇਸ਼ਨ ਗਾਈਡ ਵਿੱਚ Red Hat Enterprise Linux 5 ਤੋਂ Red Hat Enterprise Linux 6 ਵੱਲ ਮਾਈਗਰੇਸ਼ਨ ਬਾਰੇ ਦੱਸਿਆ ਗਿਆ ਹੈ।

11.2. ਇੰਸਟਾਲੇਸ਼ਨ ਅਤੇ ਡਿਪਲਾਇਮੈਂਟ

ਇੰਸਟਾਲੇਸ਼ਨ ਗਾਈਡ
ਇੰਸਟਾਲੇਸ਼ਨ ਗਾਈਡ ਵਿੱਚ Red Hat Enterprise Linux 6 ਦੀ ਇੰਸਟਾਲੇਸ਼ਨ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ।
ਡਿਪਲਾਇਮੈਂਟ ਗਾਈਡ
ਡਿਪਲਾਇਮੈਂਟ ਗਾਈਡ ਵਿੱਚ Red Hat Enterprise Linux 6 ਦੀ ਡਿਪਲਾਇਮੈਂਟ, ਸੰਰਚਨਾ, ਅਤੇ ਪ੍ਰਸ਼ਾਸ਼ਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।
ਸਟੋਰੇਜ਼ ਪਰਬੰਧਨ ਗਾਈਡ
ਸਟੋਰੇਜ਼ ਪਰਬੰਧਨ ਗਾਈਡ ਵਿੱਚ Red Hat Enterprise Linux 6 ਉੱਪਰ ਸਟੋਰੇਜ ਜੰਤਰ ਅਤੇ ਫਾਇਲ ਸਿਸਟਮਾਂ ਦੇ ਪਰਬੰਧਨ ਬਾਰੇ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਸਿਸਟਮ ਪਰਬੰਧਕ ਦੇ ਵਰਤਣ ਲਈ ਹਨ ਜੋ Red Hat Enterprise Linux ਜਾਂ Fedora ਬਾਰੇ ਜਾਣਕਾਰੀ ਰੱਖਦਾ ਹੈ।
ਗਲੋਬਲ ਫਾਇਲ ਸਿਸਟਮ 2
ਗਲੋਬਲ ਫਾਇਲ ਸਿਸਟਮ 2 ਕਿਤਾਬ Red Hat Enterprise Linux 6 ਲਈ Red Hat GFS2 (Red Hat ਗਲੋਬਲ ਫਾਇਲ ਸਿਸਟਮ 2) ਦੀ ਸੰਰਚਨਾ ਅਤੇ ਪਰਬੰਧਨ ਬਾਰੇ ਜਾਣਕਾਰੀ ਦਿੰਦੀ ਹੈ।
ਲਾਜ਼ੀਕਲ ਵਾਲੀਅਮ ਮੈਨੇਜਰ ਪਰਬੰਧਨ
ਲਾਜ਼ੀਕਲ ਵਾਲੀਅਮ ਮੈਨੇਜਰ ਪਰਬੰਧਨ ਕਿਤਾਬ LVM ਲਾਜ਼ੀਕਲ ਵਾਲੀਅਮ ਮੈਨੇਜਰ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਕਲੱਸਟਰਡ ਇਨਵਾਇਰਮੈਂਟ ਵਿੱਚ ਚੱਲ ਰਹੇ LVM ਬਾਰੇ ਵੀ ਜਾਣਕਾਰੀ ਸ਼ਾਮਿਲ ਹੈ।

11.3. ਸੁਰੱਖਿਆ

ਸੁਰੱਖਿਆ ਗਾਈਡ
ਸੁਰੱਖਿਆ ਗਾਈਡ ਵਰਕਸਟੇਸ਼ਨ ਅਤੇ ਸਰਵਰਾਂ ਨੂੰ ਲੋਕਲ ਅਤੇ ਰਿਮੋਟ ਘੁੱਸਪੈਠ, ਨੁਕਸਾਨ ਅਤੇ ਖਤਰਨਾਕ ਕਾਰਵਾਈਆਂ ਤੋਂ ਸੁਰੱਖਿਅਤ ਕਰਨ ਬਾਰੇ ਯੂਜ਼ਰ ਅਤੇ ਪਰਬੰਧਨ ਦੀ ਮਦਦ ਕਰਨ ਲਈ ਬਣਾਈ ਗਈ ਹੈ।
SELinux ਯੂਜ਼ਰ ਗਾਈਡ
SELinux ਯੂਜ਼ਰ ਗਾਈਡ ਵਿੱਚ ਉਹਨਾਂ ਦੁਆਰਾ ਸਕਿਊਰਿਟੀ-ਇਨਹਾਂਸਡ ਲੀਨਕਸ ਦੀ ਵਰਤੋਂ ਕਰਨ ਬਾਰੇ ਦੱਸਿਆ ਹੈ ਜਿਨਾਂ ਕੋਲ ਫਰੇਮਵਰਕ ਦਾ ਘੱਟ ਜਾਂ ਕੋਈ ਤਜ਼ਰਬਾ ਨਹੀਂ ਹੁੰਦਾ। ਇਹ SELinux ਬਾਰੇ ਜਾਣ-ਪਛਾਣ ਦਾ ਕੰਮ ਕਰਦੀ ਹੈ ਅਤੇ ਵਰਤੋਂ ਵਾਲੀਆਂ ਸ਼ਰਤਾਂ ਅਤੇ ਵਿਚਾਰਾਂ ਬਾਰੇ ਦੱਸਦੀ ਹੈ।
ਮੇਨੇਜਿੰਗ ਸੰਬੰਧੀ ਸਰਵਿਸਾਂ
ਸੀਮਿਤ ਸਰਵਿਸਾਂ ਦਾ ਪਰਬੰਧਨ ਗਾਈਡ ਯੂਜ਼ਰਾਂ ਅਤੇ ਪਰਬੰਧਕਾਂ ਦੀ ਮਦਦ ਲਈ ਬਣਾਈ ਹੈ ਜਦੋਂ ਸਕਿਊਰਿਟੀ-ਇਨਹਾਂਸਡ ਲੀਨਕਸ (SELinux) ਵਰਤਦੇ ਅਤੇ ਸੰਰਚਿਤ ਕਰਦੇ ਹਨ। ਇਕ Red Hat Enterprise Linux ਬਾਰੇ ਹੈ ਅਤੇ SELinux ਦੇ ਹਿੱਸਿਆਂ ਬਾਰੇ ਦੱਸਦੀ ਹੈ ਜਦੋਂ ਇੱਕ ਯੂਜ਼ਰ ਜਾਂ ਪਰਬੰਧਨ ਇਹਨਾਂ ਸਮੇਤ ਕਿਸੇ ਸਰਵਿਸ ਨੂੰ ਸੰਰਚਿਤ ਕਰਨਾ ਚਾਹੁੰਦਾ ਹੈ। ਇਹਨਾਂ ਸਰਵਿਸਾਂ ਨੂੰ ਸੰਰਚਿਤ ਕਰਨ ਬਾਰੇ ਉਦਾਹਰਨਾਂ ਅਤੇ ਕਾਰਵਾਈ ਵਿੱਚ SELinux ਦੇ ਯੋਗਦਾਨ ਦਾ ਡੈਮੋ ਵੀ ਸ਼ਾਮਿਲ ਹੈ।

11.4. ਟੂਲ ਤੇ ਕਾਰਜਕੁਸ਼ਲਤਾ

ਸਰੋਤ ਪਰਬੰਧਨ ਗਾਈਡ
ਸਰੋਤ ਪਰਬੰਧਨ ਗਾਈਡ ਡੌਕੂਮੈਂਟ ਵਿੱਚ Red Hat Enterprise Linux 6 ਉੱਪਰ ਸਿਸਟਮ ਸਰੋਤ ਪਰਬੰਧਨ ਲਈ ਟੂਲ ਅਤੇ ਤਕਨੀਕਾਂ ਬਾਰੇ ਦੱਸਦੀ ਹੈ।
ਪਾਵਰ ਪਰਬੰਧਨ ਗਾਈਡ
ਪਾਵਰ ਮੈਨੇਜਮੈਂਟ ਗਾਈਡ Red Hat Enterprise Linux 6 ਸਿਸਟਮਾਂ ਉੱਪਰ ਪਾਵਰ ਦੀ ਸਹੀ ਵਰਤੋਂ ਬਾਰੇ ਦੱਸਦੀ ਹੈ। ਇਹ ਡੌਕੂਮੈਂਟ ਵੱਖ-ਵੱਖ ਤਕਨੀਕਾਂ ਬਾਰੇ ਦੱਸਦਾ ਹੈ ਜੋ ਪਾਵਰ ਵਰਤੋਂ ਘੱਟ ਕਰਦੇ ਹਨ (ਸਰਵਰ ਅਤੇ ਲੈਪਟਾਪ ਦੋਨਾਂ ਲਈ), ਅਤੇ ਕਿਵੇਂ ਹਰੇਕ ਤਕਨੀਕ ਸਿਸਟਮ ਦੀ ਕੁੱਲ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ।
ਡਿਵੈਲਪਰ ਗਾਈਡ
ਡਿਵੈਲਪਰ ਗਾਈਡ ਵਿੱਚ ਵੱਖ-ਵੱਖ ਫੀਚਰ ਅਤੇ ਸਹੂਲਤਾਂ ਦੱਸੀਆਂ ਗਈਆਂ ਹਨ ਜੋ Red Hat Enterprise Linux 6 ਨੂੰ ਐਪਲੀਕੇਸ਼ਨ ਡਿਵੈਲਪਮੈਂਟ ਲਈ ਇੱਕ ਸਹੀ ਇੰਟਰਪਰਾਈਜ਼ ਪਲੇਟਫਾਰਮ ਬਣਾਉਂਦੀਆਂ ਹਨ।
SystemTap ਸਿਖਿਆਰਥੀ ਗਾਈਡ
SystemTap ਸ਼ੁਰੂਆਤੀ ਗਾਈਡ ਵਿੱਚ Red Hat Enterprise Linux ਦੇ ਵੱਖ-ਵੱਖ ਸਬ-ਸਿਸਟਮਾਂ ਨੂੰ ਮਾਨੀਟਰ ਕਰਨ ਲਈ SystemTap ਵਰਤਣ ਬਾਰੇ ਹਦਾਇਤਾਂ ਵਧੀਆ ਤਰੀਕੇ ਨਾਲ ਦਿੱਤੀਆਂ ਗਈਆਂ ਹਨ।
SystemTap ਟੈਪਸੈੱਟ ਹਵਾਲਾ
SystemTap ਟੈਪਸੈੱਟ ਹਵਾਲਾ ਗਾਈਡ ਬਹੁਤ ਆਮ ਪਰਿਭਾਸ਼ਾਵਾਂ ਦਿੱਤੀਆਂ ਹਨ ਜੋ ਯੂਜ਼ਰ SystemTap ਸਕਰਿਪਟਾਂ ਵਿੱਚ ਵਰਤ ਸਕਦੇ ਹਨ।

11.5. ਵਧੇਰੇ ਉਪਲੱਬਧਤਾ

ਕਲੱਸਟਰ ਸੂਟ ਜਾਣਕਾਰੀ
ਕਲੱਸਟਰ ਸੂਟ ਜਾਣਕਾਰੀ ਡੌਕੂਮੈਂਟ Red Hat Enterprise Linux 6 ਲਈ ਵਧੇਰੇ ਉਪਲੱਬਧਤਾ ਦੀ ਜਾਣਕਾਰੀ ਦਿੰਦਾ ਹੈ।
ਵਧੇਰੇ ਉਪਲੱਬਧਤਾ ਪਰਬੰਧਨ
ਵਧੇਰੇ ਉਪਲੱਬਧਤਾ ਪਰਬੰਧਨ ਡੌਕੂਮੈਂਟ Red Hat Enterprise Linux 6 ਲਈ Red Hat ਵਧੇਰੇ ਉਪਲੱਬਧਤਾ ਸਿਸਟਮਾਂ ਦੀ ਸੰਰਚਨਾ ਅਤੇ ਪਰਬੰਧਨ ਬਾਰੇ ਦੱਸਦਾ ਹੈ।
ਵਰਚੁਅਲ ਸਰਵਰ ਪਰਬੰਧਨ
ਵਰਚੁਅਲ ਸਰਵਰ ਪਰਬੰਧਨ ਗਾਈਡ ਕਿਤਾਬ ਵਿੱਚ ਵਧੇਰੇ ਕਾਰਜਕੁਸ਼ਲਤਾ ਵਾਲੇ ਸਿਸਟਮਾਂ ਦੀ ਸੰਰਚਨਾਂ ਅਤੇ Red Hat Enterprise Linux 6 ਅਤੇ ਲੀਨਕਸ ਵਰਚੁਅਲ ਸਰਵਰ (LVS) ਸਿਸਟਮ ਦੀਆਂ ਸਰਵਿਸਾਂ ਬਾਰੇ ਦੱਸਿਆ ਗਿਆ ਹੈ।
DM ਮਲਟੀਪਾਥ
DM ਮਲਟੀਪਾਥ ਕਿਤਾਬ ਵਿੱਚ Red Hat Enterprise Linux 6 ਦੀ ਡਿਵਾਈਸ-ਮੈਪਰ ਮਲਟੀਪਾਥ ਫੀਚਰ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

11.6. ਵਰਚੁਅਲਾਈਜੇਸ਼ਨ

ਵਰਚੁਅਲਾਈਜੇਸ਼ਨ ਗਾਈਡ
ਵਰਚੁਅਲਾਈਜੇਸ਼ਨ ਗਾਈਡ Red Hat Enterprise Linux 6 ਵਿੱਚ ਵਰਚੁਅਲਾਈਜੇਸ਼ਨ ਤਕਨੀਕਾਂ ਇੰਸਟਾਲ, ਸੰਰਚਿਤ ਅਤੇ ਪਰਬੰਧਨ ਕਰਨ ਬਾਰੇ ਦੱਸਦੀ ਹੈ।

12. ਕਰਨਲ

12.1. ਸਰੋਤ ਕੰਟਰੋਲ

12.1.1. ਕੰਟਰੋਲ ਗਰੁੱਪ

ਕੰਟਰੋਲ ਗਰੁੱਪ Red Hat Enterprise Linux 6 ਵਿੱਚ ਲੀਨਕਸ ਕਰਨਲ ਦੀ ਨਵੀਂ ਫੀਚਰ ਹੈ। ਹਰੇਕ ਕੰਟਰੋਲ ਗਰੁੱਪ ਇੱਕ ਸਿਸਟਮ ਉੱਪਰ ਕਾਰਜਾਂ ਦਾ ਸਮੂਹ ਹੈ ਜੋ ਸਿਸਟਮ ਹਾਰਡਵੇਅਰ ਨਾਲ ਵਧੀਆਂ ਕੰਮ ਕਰਨ ਲਈ ਗਰੁੱਪ ਕੀਤਾ ਗਿਆ ਹੈ। ਕੰਟਰੋਲ ਗਰੁੱਪਾਂ ਨੂੰ ਸਿਸਟਮ ਸਰੋਤਾਂ ਦਾ ਪਰਬੰਧਨ ਕਰਨ ਲਈ ਟਰੈਕ ਕੀਤਾ ਜਾਂ ਸਕਦਾ ਹੈ। ਇਸਦੇ ਨਾਲ, ਸਿਸਟਮ ਪਰਬੰਧਕ ਕੰਟਰੋਲ ਗਰੁੱਪ ਢਾਂਚੇ ਨੂੰ ਸਿਸਟਮ ਸਰੋਤਾਂ ਦੀ ਖਾਸ ਕੰਟਰੋਲ ਗਰੁੱਪ ਦੁਆਰਾ ਵਰਤੋਂ ਮਨਜੂਰ ਜਾਂ ਰੱਦ ਕੀਤਾ ਜਾ ਸਕਦੀ ਹੈ ਜਿਵੇਂ ਕਿ ਮੈਮੋਰੀ, CPUs (ਜਾਂ CPUs ਦਾ ਗਰੁੱਪ), ਨੈੱਟਵਰਕਿੰਗ, I/O, ਜਾਂ ਸ਼ਡਿਊਲਰ। ਯੂਜ਼ਰ ਸਪੇਸ ਵਿੱਚ ਕੰਟਰੋਲ ਗਰੁੱਪਾਂ ਦਾ ਪਰਬੰਧਨ libcgroup ਦੁਆਰਾ ਦਿੱਤਾ ਗਿਆ ਹੈ, ਜਿਸ ਨਾਲ ਸਿਸਟਮ ਪਰਬੰਧਕ ਨਵਾਂ ਕੰਟਰੋਲ ਗਰੁੱਪ ਬਣਾ ਸਕਦੇ ਹਨ, ਖਾਸ ਕੰਟਰੋਲ ਗਰੁੱਪ ਵਿੱਚ ਨਵਾਂ ਕਾਰਜ ਚਾਲੂ ਕਰ ਸਕਦੇ ਹਨ ਅਤੇ ਕੰਟਰੋਲ ਗਰੁੱਪ ਪੈਰਾਮੀਟਰ ਸੈੱਟ ਕਰ ਸਕਦੇ ਹਨ।

ਸੂਚਨਾ

ਕੰਟਰੋਲ ਗਰੁੱਪ ਅਤੇ ਹੋਰ ਸਰੋਤ ਮੈਨੇਜਮੈਂਟ ਫੀਚਰਾਂ Red Hat Enterprise Linux 6 ਸਰੋਤ ਪਰਬੰਧਨ ਗਾਈਡ ਵਿੱਚ ਦੱਸੀਆਂ ਗਈਆਂ ਹਨ

12.2. ਮਾਪਯੋਗਤਾ

12.2.1. ਕੰਪਲੀਟਲੀ ਫੇਅਰ ਸ਼ਡਿਊਲਰ (CFS)

ਇੱਕ ਕਾਰਜ (ਜਾਂ ਟਾਸਕ) ਸ਼ਡਿਊਲਰ ਇੱਕ ਖਾਸ ਕਰਨ ਸਬ-ਸਿਸਟਮ ਹੈ ਜੋ ਕ੍ਰਮ ਨਿਰਧਾਰਤ ਕਰਨ ਲਈ ਜਿੰਮੇਵਾਰ ਹੈ ਜਿਸ ਮੁਤਾਬਕ CPU ਨੂੰ ਕਾਰਜ ਭੇਜੇ ਜਾਂਦੇ ਹਨ। ਕਰਨਲ (ਵਰਜਨ 2.6.32) ਜੋ Red Hat Enterprise Linux 6 ਵਿੱਚ ਦਿੱਤਾ ਹੈ, ਨੇ O(1) ਸ਼ਡਿਊਲਰ ਨੂੰ ਨਵੇਂ ਕੰਪਲੀਟਲੀ ਫੇਅਰ ਸ਼ਡਿਊਲਰ (CFS) ਨਾਲ ਤਬਦੀਲ ਕੀਤਾ ਹੈ। CFS fair queuing ਸ਼ਡਿਊਲਿੰਗ ਐਲਗੋਰਿਥਮ ਨਿਰਧਾਤਰ ਕਰਦੀ ਹੈ।

12.2.2. ਵਰਚੁਅਲ ਮੈਮੋਰੀ ਪੇਜਆਊਟ ਸਕੇਲੇਬਿਲਿਟੀ

ਕਰਨਲ ਦੁਆਰਾ ਸਥਾਪਤ ਕੀਤੀ, ਵਰਚੁਅਲ ਮੈਮੋਰੀ ਐਪਲੀਕੇਸ਼ਨ ਨੂੰ ਇੱਕ ਸਿੰਗਲ, ਮੈਮੋਰੀ ਐਡਰੈੱਸ ਦਾ ਮਿਲਦਾ-ਜੁਲਦਾ ਬਲਾਕ ਦਿੰਦੀ ਹੈ। ਇਸ ਸਥਾਪਨ ਦੀ ਅਸਲੀਅਤ ਕੰਪਲੈਕਸ ਹੈ, ਫਰੈਗਮੈਂਟਡ ਅਸਲੀ ਫਿਜ਼ੀਕਲ ਐਡਰੈੱਸ ਨਾਲ ਅਤੇ ਇੱਥੋਂ ਤੱਕ ਕਿ ਬਹੁਤ ਹੌਲੀ ਚੱਲਣ ਵਾਲੇ ਜੰਤਰ ਜਿਵੇਂ ਫਿਕਸ ਡਿਸਕਾਂ। ਵਰਚੁਅਲ ਮੈਮੋਰੀ ਐਡਰੈੱਸ ਕਰਨਲ ਦੁਆਰਾ ਸਟੈਂਡਰਡ ਯੂਨਿਟਾਂ ਵਿੱਚ ਪਰਬੰਧਨ ਕੀਤਾ ਜਾਂਦੇ ਹਨ ਜਿਨਾਂ ਨੂੰ ਪੇਜ ਕਹਿੰਦੇ ਹਨ। Red Hat Enterprise Linux 6 ਵਿੱਚ ਵਰਚੁਅਲ ਮੈਮੋਰੀ ਪੇਜਾਂ ਦੀ ਇਨਹਾਂਸਡ ਮੈਨੇਜਮੈਂਟ ਦਿੱਤੀ ਗਈ ਹੈ, ਜਿਸ ਨਾਲ ਵੱਡੀ ਮਾਤਰਾਂ ਵਿੱਚ ਫਿਜ਼ੀਕਲ ਮੈਮੋਰੀ ਵਾਲੇ ਸਿਸਟਮਾਂ ਲਈ ਲੋੜੀਂਦਾ ਪਰੋਸੈੱਸਿੰਗ ਲੋਡ ਘਟਾਂ ਕੇ।

12.3. ਗਲਤੀ ਰਿਪੋਰਟਿੰਗ

12.3.1. ਐਡਵਾਂਸਡ ਐਰਰ ਰਿਪੋਰਟਿੰਗ (AER)

Red Hat Enterprise Linux 6 ਵਿਚਲੇ ਕਰਨਲ ਵਿੱਚ ਐਡਵਾਂਸਡ ਐਰਰ ਰਿਪੋਰਟਿੰਗ (AER) ਦਿੱਤੀ ਗਈ ਹੈ। AER ਇੱਕ ਨਵੀਂ ਕਰਨਲ ਫੀਚਰ ਹੈ ਜੋ PCI-ਐਕਸਪ੍ਰੈੱਸ ਜੰਤਰਾਂ ਲਈ ਇਨਹਾਂਸਡ ਐਰਰ ਰਿਪੋਰਟਿੰਗ ਦਿੰਦੀ ਹੈ।

12.3.2. Kdump ਆਟੋ ਈਨੇਬਲਮੈਂਟ

Kdump ਹੁਣ ਉਹਨਾਂ ਸਿਸਟਮਾਂ ਤੇ ਮੂਲ ਹੀ ਯੋਗ ਹੁੰਦਾ ਹੈ ਜਿਨਾਂ ਉੱਪਰ ਵੱਡੀ ਮਾਤਾਰਾ ਵਿੱਚ ਮੈਮੋਰੀ ਉਪਲੱਬਧ ਹੁੰਦੀ ਹੈ। ਖਾਸ ਕਰਕੇ, kdump ਇਹਨਾਂ ਉੱਪਰ ਮੂਲ ਹੀ ਯੋਗ ਹੁੰਦਾ ਹੈ:
  • ਸਿਸਟਮ ਜਿਨਾਂ ਉੱਪਰ 4KB ਪੇਜ ਅਕਾਰ ਵਾਲੇ ਢਾਂਚੇ ਉੱਪਰ 4GB ਤੋਂ ਵੱਧ ਮੈਮੋਰੀ ਹੋਵੇ (ਜਿਵੇਂ x86 ਜਾਂ x86_64), ਜਾਂ
  • ਸਿਸਟਮ ਜਿਨਾਂ ਉੱਪਰ 4KB ਪੇਜ ਅਕਾਰ ਵਾਲੇ ਢਾਂਚੇ ਉੱਪਰ 8GB ਤੇਂ ਵੱਧ ਮੈਮੋਰੀ ਹੋਵੇ (ਜਿਵੇਂ PPC64)।

12.4. ਪਾਵਰ ਮੈਨੇਜਮੈਂਟ

12.4.1. ਅਗਰੈਸਿਵ ਲਿੰਕ ਪਾਵਰ ਮੈਨਜਮੈਂਟ (ALPM)

Red Hat Enterprise Linux 6 ਵਿਚਲੇ ਕਰਨਲ ਵਿੱਚ ਅਗਰੈਸਿਵ ਲਿੰਕ ਪਾਵਰ ਮੈਨੇਜਮੈਂਟ (ALPM) ਦਿੱਤੀ ਗਈ ਹੈ। ALPM ਇੱਕ ਪਾਵਰ-ਸੇਵਿੰਗ ਤਕਨੀਕ ਹੈ ਜੋ ਵਿਹਲੇ ਸਮੇਂ (ਜਿਵੇਂ, ਜਦੋਂ ਕੋਈ I/O ਨਾ ਹੋਵੇ) ਦੌਰਾਨ ਡਿਸਕ ਲਈ ਘੱਟ-ਪਾਵਰ ਸੈਟਿੰਗ ਨਾਲ SATA ਲਿੰਕ ਸੈੱਟ ਕਰਕੇ ਪਾਵਰ ਬਚਾਉਣ ਵਿੱਚ ਡਿਸਕ ਦੀ ਮਦਦ ਕਰਦੀ ਹੈ। ALPM ਆਟੋਮੈਟਿਕ ਹੀ SATA ਲਿੰਕ ਨੂੰ ਐਕਟਿ ਪਾਵਰ ਸਟੇਟ ਨਾਲ ਸੈੱਟ ਕਰਦਾ ਹੈ ਜਦੋਂ I/O ਬੇਨਤੀ ਉਸ ਲਿੰਕ ਨਾਲ ਕਤਾਰ ਵਿੱਚ ਹੁੰਦੀ ਹੈ।

12.4.2. ਟਿਕਲੈੱਸ ਕਰਨਲ

ਪਹਿਲਾਂ ਕਰਨਲ ਇੱਕ ਟਾਈਮਰ ਸਥਾਪਤ ਕਰਦਾ ਸੀ ਜੋ ਲਗਾਤਾਰ ਸਿਸਟਮ ਨੂੰ ਕਿਸੇ ਅਧੂਰੇ ਕਾਰਜ ਦਾ ਪਤਾ ਕਰਨ ਲਈ ਬੇਨਤੀ ਕਰਦਾ ਰਹਿੰਦਾ ਸੀ। ਇਸ ਦੇ ਸਿੱਟੇ ਵਜੋਂ, CPU ਐਕਟਿਵ ਸਟੇਟ ਵਿੱਚ ਰਹੇਗਾ, ਬੇਲੋੜੀ ਪਾਵਰ ਵਰਤੇਗਾ। Red Hat Enterprise Linux 6 ਵਿਚਲਾ ਕਰਨਲ ਨਵੀਂ ਟਿਕਲਿੱਸ ਕਰਨਲ ਫੀਚਰ ਯੋਗ ਕਰਦਾ ਹੈ, ਲਗਾਤਾਰ ਟਾਈਮਰ ਇੰਟਰੱਪਟ ਨੂੰ ਆਨ-ਡੀਮੈਂਡ ਇੰਟਰੱਪਟ ਨਾਲ ਤਬਦੀਲ ਕਰਦੀ ਹੈ। ਟਿਕਲਿੱਸ ਕਰਨਲ ਇੱਕ CPU ਨੂੰ ਲੰਮੀ ਸਲੀਪ ਸਟੇਟ ਵਿੱਚ ਭੇਜਦਾ ਹੈ ਜਦੋਂ ਵੇਹਲਾ ਹੁੰਦਾ ਹੈ, ਅਤੇ ਲੋੜ ਮੁਤਾਬਰ ਐਕਟਿਵ ਸਟੇਟ ਵਿੱਚ ਲਿਆਉਂਦਾ ਹੈ।

12.5. ਕਰਨਲ ਕਾਰਜਕੁਸ਼ਲਤਾ ਪੜਤਾਲ

12.5.1. ਪਰਫੌਰਮੈਂਸ਼ ਕਾਊਂਟਰ ਫਾਰ ਲੀਨਕਸ (PCL)

ਲੀਨਕਸ ਪਰਫਾਰਮੈਂਸ ਕਾਊਂਟਰ ਇਨਫਰਾਸਟਰੱਕਚਰ, ਪਰਫਾਰਮੈਂਸ ਕਾਊਂਟਰ ਹਾਰਡਵੇਅਰ ਸਮਰੱਥਾ ਦੀ ਇੱਕ ਐਬਸਟਰੈਕਸ਼ਨ ਦਿੰਦਾ ਹੈ, ਜਿਵੇਂ ਹਦਾਇਤਾ ਲਾਗੂ ਕੀਤੀਆਂ, ਕੈਸ਼ੇ ਮਿਸ ਹੋਇਆ, ਅਤੇ ਬਰਾਂਚ ਗਲਤ-ਖੋਜ। PCL ਪ੍ਰਤੀ-ਕਾਰਜ ਅਤੇ ਪ੍ਰਤੀ-CPU ਕਾਊਂਟਰ ਦਿੰਦੀ ਹੈ, ਅਤੇ ਇਹਨਾਂ ਕਾਊਂਟਰਾਂ ਦੇ ਸਿਖਰ ਤੇ ਈਵੈਂਟ ਸਮਰੱਥਾ ਜੋੜਦੀ ਹੈ। ਪਰਫਾਰਮੈਂਸ ਕਾਊਂਟਰ ਜਾਣਕਾਰੀ ਨੂੰ ਕਰਨਲ ਫੰਕਸ਼ਨ ਅਤੇ ਈਵੈਂਟ ਜਾਨਣ ਲਈ ਵਰਤੀ ਜਾ ਸਕਦੀ ਹੈ, ਅਤੇ ਕਰਨਲ ਕਾਰਜਕੁਸ਼ਲਤਾ ਮੁੱਦਿਆ ਦੇ ਹੱਲ ਲਈ ਮਦਦ ਕਰਦੀ ਹੈ।

12.5.2. Ftrace ਅਤੇ perf

Red Hat Enterprise Linux 6 ਵਿੱਚ ਦੋ ਨਵੇਂ ਟੂਲ ਉਪਲੱਬਧ ਹਨ ਜੋ ਕਰਨਲ ਕਾਰਜਕੁਸ਼ਲਤਾ ਦਾ ਜਾਂਚ ਕਰਨ ਲਈ ਮਦਦ ਕਰਦੇ ਹਨ। Ftrace ਕਰਨਲ ਲਈ ਕਾਰਲ ਗਰਾਫ ਸਟਾਈਲ ਟਰੇਸਿੰਗ ਦਿੰਦਾ ਹੈ। ਨਵਾਂ perf ਟੂਲ ਸਿਸਟਮ ਹਾਰਡਵੇਅਰ ਈਵੈਂਟਾਂ ਨੂੰ ਮਾਨੀਟਰ, ਲਾਗ, ਅਤੇ ਜਾਂਚ ਕਰਦਾ ਹੈ।

12.6. ਆਮ ਕਰਨਲ ਅੱਪਡੇਟ

12.6.1. ਫਿਜ਼ੀਕਲ ਐਡਰੈੱਸ ਐਕਸਟੈਂਸ਼ਨ (PAE)

ਫਿਜ਼ੀਕਲ ਐਡਰੈੱਸ ਐਕਸਟੈਂਸ਼ਨ (PAE) ਇੱਕ ਫੀਚਰ ਹੈ ਜੋ ਮਾਡਰਨ x86 ਪਰੋਸੈੱਸਰਾਂ ਵਿੱਚ ਲਾਗੂ ਕੀਤੀ ਗਈ ਹੈ। PAE ਨਾਲ ਮੈਮੋਰੀ ਐਡਰੈੱਸਿੰਗ ਸਮਰੱਥਾ ਵਧਾਉਂਦਾ ਹੈ, ਜਿਸ ਨਾਲ 4 ਗੀਗਾਬਾਈਟ (GB) ਤੋਂ ਵੱਧ ਰੈਂਡਮ ਐਕਸੈੱਸ ਮੈਮੋਰੀ (RAM) ਵਰਤੀ ਜਾ ਸਕਦੀ ਹੈ। ਮੂਲ ਕਰਨਲ Red Hat Enterprise Linux 6 ਦੇ x86 ਢਾਂਚੇ ਵਰਜਨ ਨਾਲ ਦਿੱਤਾ ਗਿਆ ਹੈ ਜਿਸ ਵਿੱਚ PAE ਯੋਗ ਹੈ। ਇੱਕ PAE ਯੋਗ ਕੀਤਾ ਪਰੋਸੈੱਸਰ Red Hat Enterprise Linux 6 ਦੇ x86 ਵੇਰੀਐਂਟ ਲਈ ਘੱਟੋ-ਘੱਟ ਜਰੂਰਤ ਹੈ।

12.6.2. ਲੋਡ ਹੋਣ ਯੋਗ ਫਰਮਵੇਅਰ ਫਾਇਲਾਂ

Firmware ਫਾਇਲਾਂ ਜਿਨਾਂ ਲਈ Red Hat Enterprise Linux 6 ਕਰਨਲ ਤੋਂ ਕੋਈ ਲੋੜੀਂਦਾ ਲਾਈਸੈਂਸਡ ਸੋਰਸ ਕੋਡ ਨਹੀਂ ਹਟਾਇਆ ਗਿਆ ਹੈ। ਮੈਡਿਊਲ ਜਿਨਾਂ ਲਈ ਲੋਡ ਹੋਣ ਯੋਗ ਫਰਮਵੇਅਰ ਦੀ ਲੋੜ ਹੈ ਹੁਣ ਯੂਜ਼ਰ ਸਪੇਸ ਤੋਂ ਫਰਮਵੇਅਰ ਬੇਨਤੀ ਕਰਨ ਲਈ ਕਰਨਲ ਇੰਟਰਫੇਸ ਵਰਤਦਾ ਹੈ।

13. ਕੰਪਾਈਲਰ ਅਤੇ ਟੂਲ

13.1. SystemTap

SystemTap ਇੱਕ ਟਰੇਸਿੰਗ ਅਤੇ ਪਰੌਬਿੰਗ ਟੂਲ ਹੈ ਜੋ ਯੂਜ਼ਰਾਂ ਨੂੰ ਓਪਰੇਟਿੰਗ ਸਿਸਟਮ (ਖਾਸ ਕਰਕੇ ਕਰਨਲ) ਦੀਆਂ ਸਰਗਰਮੀਆਂ ਨੂੰ ਸਮਝਣ ਅਤੇ ਨਿਗਰਾਨੀ ਕਰਨ ਲਈ ਮਦਦ ਕਰਦਾ ਹੈ। ਇਹ netstat, ps, top, ਅਤੇ iostat ਵਰਗੇ ਟੂਲਾਂ ਵਾਂਗ ਜਾਣਕਾਰੀ ਦਿੰਦਾ ਹੈ; ਇਸ ਲਈ, SystemTap ਇਕੱਠੀ ਕੀਤੀ ਜਾਣਕਾਰੀ ਲਈ ਵਧੇਰੇ ਫਿਲਟਰਿੰਗ ਅਤੇ ਪੜਤਾਲ ਚੋਣਾਂ ਦਿੰਦਾ ਹੈ।
Red Hat Enterprise Linux 6 ਵਿੱਚ SystemTap ਵਰਜਨ 1.1 ਦਿੱਤਾ ਗਿਆ ਹੈ, ਜੋ ਨਵੀਆਂ ਫੀਚਰਾਂ ਅਤੇ ਸੋਧਾਂ ਦਿੰਦਾ ਹੈ, ਜਿਵੇਂ:
  • ਯੂਜ਼ਰ-ਸਪੇਸ ਪਰੌਬਿੰਗ ਲਈ ਸੋਧਿਆ ਸਹਿਯੋਗ।
  • C++ ਪਰੋਗਰਾਮਾਂ ਦੀ ਪੁਰਾਣੇ C++ ਸੰਟੈਕਸ ਨਾਲ ਜਾਂਚ ਕਰਨ ਲਈ ਸਹਿਯੋਗ।
  • ਇੱਰ ਵਧੇਰੇ ਸੁਰੱਖਿਅਤ ਸਕਰਿਪਟ-ਕੰਪਾਈਲਰ ਸਰਵਰ।
  • ਨਵਾਂ ਨਾ-ਅਧਿਕਾਰਤ ਮੋਡ, ਜੋ ਗੈਰ-ਰੂਟ (non-root) ਯੂਜ਼ਰਾਂ ਨੂੰ SystemTap ਵਰਤਣ ਵਿੱਚ ਮਦਦ ਕਰਦਾ ਹੈ।

ਖਾਸ

ਨਾ-ਅਧਿਕਾਰਤ ਮੋਡ ਨਵਾਂ ਅਤੇ ਤਜਰਬੇ ਵਾਲਾ ਹੈ। ਸਟੇਪ-ਸਰਵਰ ਸਹੂਲਤ ਜਿਸ ਉੱਪਰ ਇਹ ਮੌਜੂਦ ਹੁੰਦਾ ਹੈ ਵਿੱਚ ਸੁਰੱਖਿਆ ਸੁਧਾਰ ਹੋ ਰਹੇ ਹਨ ਅਤੇ ਭਰੋਸੇਯੋਗ ਨੈੱਟਵਰਕ ਤੇ ਡਿਪਲਾਇ ਕੀਤਾ ਜਾਵੇਗਾ।

13.2. OProfile

OProfile ਲੀਨਕਸ ਸਿਸਟਮਾਂ ਲਈ ਇੱਕ ਸਿਸਟਮ-ਸੰਬੰਧੀ ਪਰੋਫਾਈਲਰ ਹੈ। ਪਰੋਫਾਈਲਿੰਗ ਬੈਕਗਰਾਊਂਡ ਵਿੱਚ ਚੱਲਦੀ ਹੈ ਅਤੇ ਪਰੋਫਾਈਲ ਡਾਟਾ ਕਿਸੇ ਵੀ ਸਮੇਂ ਇਕੱਠਾ ਕੀਤਾ ਜਾ ਸਕਦਾ ਹੈ।
Red Hat Enterprise Linux 6 ਵਿੱਚ OProfile ਦਾ ਵਰਜਨ 0.9.5 ਸ਼ਾਮਿਲ ਹੈ, ਜਿਸ ਨਾਲ ਨਵੇਂ Intel ਅਤੇ AMD ਪਰੋਸੈੱਸਰਾਂ ਨੂੰ ਸਹਿਯੋਗ ਮਿਲਦਾ ਹੈ।

13.3. GNU ਕੰਪਾਈਲਰ ਕੁਲੈਕਸ਼ਨ (GCC)

GNU ਕੰਪਾਈਲਰ ਕੁਲੈਕਸ਼ਨ (GCC) ਵਿੱਚ, C, C++, ਅਤੇ ਜਾਵਾ GNU ਕੰਪਾਈਲਰ ਅਤੇ ਸੰਬੰਧਿਤ ਸਹਿਯੋਗ ਲਾਇਬਰੇਰੀਆਂ ਵੀ ਸ਼ਾਮਿਲ ਹਨ। Red Hat Enterprise Linux 6 ਵਿੱਚ GCC ਦਾ ਵਰਜਨ 4.4 ਦਿੱਤਾ ਗਿਆ ਹੈ, ਜਿਸ ਵਿੱਚ ਹੇਠਲੇ ਫੀਚਰ ਅਤੇ ਸੁਧਾਰ ਸ਼ਾਮਿਲ ਹਨ:
  • ਓਪਨ ਮਲਟੀ-ਪਰੋਸੈੱਸਿਗ (OpenMP) ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ (API) ਦੇ ਵਰਜਨ 3.0 ਦੀ ਅਨੁਕੂਲਤਾ।
  • ਵਾਧੂ C++ ਲਾਇਬਰੇਰੀਆਂ ਜੋ OpenMP ਥਰਿੱਡਾਂ ਨੂੰ ਵਰਤਦੀਆਂ ਹਨ
  • ਅਗਲੇ ISO C++ ਸਟੈਂਡਰਡ ਡਰਾਫਟ (C++0x) ਦੀ ਅਗਲੀ ਸਥਾਪਨਾ
  • GNU ਪਰੋਜੈਕਟ ਡੀਬੱਗਰ (GDB) ਅਤੇ SystemTap ਵਰਤ ਕੇ ਡੀਬੱਗਿੰਗ ਸੋਧਣ ਲਈ ਵੇਰੀਏਬਲ ਟਰੈਕਿੰਗ ਦੀ ਜਾਣ-ਪਛਾਣ।
GCC 4.4 ਵਿੱਚ ਦਿੱਤੇ ਸੁਧਾਰਾਂ ਬਾਰੇ ਵਧੇਰੇ ਜਾਣਕਾਰੀ GCC ਵੈੱਬਸਾਈਟ ਤੇ ਉਪਲੱਬਧ ਹੈ।

13.4. GNU C ਲਾਇਬਰੇਰੀ (glibc)

GNU C ਲਾਇਬਰੇਰੀ (glibc) ਪੈਕੇਜ ਵਿੱਚ ਸਟੈਂਡਰਡ C ਲਾਇਬਰੇਰੀਆਂ ਸ਼ਾਮਿਲ ਹਨ ਜੋ Red Hat Enterprise Linux ਉੱਪਰ ਮਲਟੀਪਲ ਪਰੋਗਰਾਮਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਇਹਨਾਂ ਪੈਕੇਜਾਂ ਵਿੱਚ ਸਟੈਂਡਰਡ C ਅਤੇ ਸਟੈਂਡਰਜ math ਲਾਇਬਰੇਰੀਆਂ ਸ਼ਾਮਿਲ ਹਨ। ਇਹਨਾਂ ਦੋ ਲਾਇਬਰੇਈਆਂ ਬਿਨਾਂ, ਲੀਨਕਸ ਸਿਸਟਮ ਠੀਕ ਤਰਾਂ ਕੰਮ ਨਹੀਂ ਕਰ ਸਕਦਾ।
Red Hat Enterprise Linux 6 ਵਿੱਚ glibc ਦਾ ਵਰਜਨ 2.11 ਦਿੱਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੇ ਫੀਚਰ ਅਤੇ ਸੁਧਾਰ ਹਨ, ਜਿਵੇਂ:
  • ਇੱਕ ਇਨਹਾਂਸਡ ਡਾਇਨਾਮਿਕ ਮੈਮੋਰੀ ਆਲੋਕੇਸ਼ਨ (malloc) ਵਰਤਾਓ ਨਾਲ ਬਹੁਤੇ ਸਾਕਟ ਅਤੇ ਕੋਰਾਂ ਵਿੱਚ ਵਧੇਰੇ ਸਕੇਲੇਬਿਲਿਟੀ ਨੂੰ ਯੋਗ ਕਰਦਾ ਹੈ। ਇਹ ਥਰਿੱਡਾਂ ਨੂੰ ਉਹਨਾਂ ਦੇ ਮੈਮੋਰੀ ਪੂਲ ਨਿਰਧਾਰਤ ਕਰਕੇ ਅਤੇ ਕੁਝ ਹਾਲਤਾਂ ਵਿੱਚ ਸਾਕਿੰਗ ਤੋਂ ਬਚਾ ਕੇ ਕੀਤਾ ਗਿਆ ਹੈ। ਮੈਮੋਰੀ ਪੂਲ (ਜੇ ਕੋਈ ਹੈ) ਲਈ ਵਰਤੀ ਵਾਧੂ ਮੈਮੋਰੀ ਦੀ ਮਾਤਰਾ ਨੂੰ ਇਨਵਾਇਰਮੈਂਟ ਵੇਰੀਏਬਲ MALLOC_ARENA_TEST ਅਤੇ MALLOC_ARENA_MAX ਵਰਤ ਕੇ ਕੰਟਰੋਲ ਕੀਤੀ ਜਾ ਸਕਦੀ ਹੈ। MALLOC_ARENA_TEST ਨਿਰਧਆਰਤ ਕਰਦਾ ਹੈ ਕਿ ਕਈ ਕੋਰਾਂ ਲਈ ਇੱਕ ਜਾਂਚ ਕੀਤੀ ਜਾਂਦੀ ਹੈ ਜਦੋਂ ਮੈਮੋਰੀ ਪੂਲਾਂ ਦੀ ਗਿਣਤੀ ਇਸ ਮੁੱਲ ਤੱਕ ਪਹੁੰਚ ਜਾਂਦੀ ਹੈ। MALLOC_ARENA_MAX ਵਰਤੇ ਗਏ ਮੈਮੋਰੀ ਪੂਲਾਂ ਦੀ ਵੱਧ-ਤੋਂ-ਵੱਧ ਗਿਣਤੀ ਨਿਰਧਾਰਤ ਕਰਦਾ ਹੈ, ਕੋਰਾਂ ਦੀ ਗਿਣਤੀ ਕਿੰਨੀ ਵੀ ਹੋਵੇ ਕੋਈ ਚੱਕਰ ਨਹੀਂ।
  • ਕਾਰਜਕੁਸ਼ਲਤਾ ਸੁਧਾਰ ਕੀਤਾ ਹੈ ਜਦੋਂ ਕੰਡੀਸ਼ਨ ਵੇਰੀਏਬਲ (condvars) ਨੂੰ ਪਰਾਇਰਟੀ ਇਨਹੈਰੀਟੈਂਸ (PI) ਮਿਊਚਲ ਐਕਸਕਲੀਜ਼ਨ (mutex) ਓਪਰੇਸ਼ਨਾਂ ਨਾਲ PI ਫਾਸਟ ਯੂਜ਼ਰਸਪੇਸ mutexes ਲਈ ਕਰਨਲ ਵਿਚਲਾ ਸਹਿਯੋਗ ਸਮੇਤ ਵਰਤਿਆ ਜਾਂਦਾ ਹੈ।
  • x86_64 ਢਾਂਚੇ ਉੱਪਰ ਅਨੁਕੂਲਤ ਸਟਰਿੰਗ ਓਪਰੇਸ਼ਨ।
  • getaddrinfo() ਫੰਕਸ਼ਨ ਵਿੱਚ ਹੁਣ ਡਾਟਾਗਰਾਮ ਕੰਜੈਸ਼ਨ ਕੰਟਰੋਲ ਪਰੋਟੋਕਾਲ (DCCP) ਅਤੇ UDP-ਲਾਈਟ ਪਰੋਟੋਕਾਲ ਲਈ ਸਹਿਯੋਗ ਸ਼ਾਮਿਲ ਹੈ। ਨਾਲ ਹੀ, getaddrinfo() ਹੁਣ IPv4 ਅਤੇ IPv6 ਐਡਰੈੱਸਾਂ ਨੂੰ ਇੱਕੋ ਸਮੇਂ ਪਰਬੰਧਨ ਕਰਨ ਦੇ ਸਮਰੱਥ ਹੈ।

13.5. GNU ਪਰੋਜੈਕਟ ਡੀਬੱਗਰ (GDB)

GNU ਪਰੋਜੈਕਟ ਡੀਬੱਗਰ (ਆਮ ਤੋਰ ਤੇ GDB ਕਹਿੰਦੇ ਹਨ) C, C++, ਅਤੇ ਹੋਰ ਭਾਸ਼ਾਵਾਂ ਵਿੱਚ ਲਿਖੇ ਪਰੋਗਰਾਮਾਂ ਨੂੰ ਕੰਟਰੋਲ ਕੀਤੇ ਫੈਸ਼ਨ ਵਿੱਚ ਚਲਾ ਕੇ ਡੀਬੱਗ ਕਰਦਾ ਹੈ, ਅਤੇ ਫਿਰ ਉਹਨਾਂ ਦੀ ਆਊਟਪੁੱਟ ਪ੍ਰਿੰਟ ਕਰਦਾ ਹੈ। Red Hat Enterprise Linux 6 ਵਿੱਚ GDB ਦਾ ਵਰਜਨ 7.0 ਦਿੱਤਾ ਗਿਆ ਹੈ।
ਪਾਇਥਨ ਸਕਰਿਪਟਿੰਗ
GDB ਦੇ ਇਸ ਅੱਪਡੇਟ ਵਿੱਚ ਨਵਾਂ ਪਾਇਥਨ API ਦਿੱਤਾ ਗਿਆ ਹੈ, ਜੋ GDB ਨੂੰ ਪਾਇਥਨ ਪਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਸਕਰਿਪਟਾਂ ਵਰਤ ਕੇ ਆਟੋਮੈਟਿਕ ਕਰਨ ਵਿੱਚ ਮਦਦ ਕਰਦਾ ਹੈ।
ਪਾਇਥਨ API ਦੀ ਇੱਕ ਵਧੀਆ ਫੀਚਰ ਹੈ GDB ਆਊਟਪੁੱਟ (ਆਮ ਕਰਕੇ ਪਰੈਟੀ-ਪ੍ਰਿੰਟਿੰਗ ਕਿਹਾ ਜਾਂਦਾ ਹੈ) ਨੂੰ ਪਾਇਥਨ ਸਕਰਿਪਟਾਂ ਵਰਤ ਕੇ ਫਾਰਮੈਟ ਕਰਨ ਦੀ ਸਮਰੱਥਾ। ਪਹਿਲਾਂ, GDB ਵਿੱਚ ਪਰੈਟੀ-ਪ੍ਰਿੰਟਿੰਗ ਸਟੈਂਡਰਡ ਪ੍ਰਿੰਟ ਸੈਟਿੰਗ ਵਰਤ ਕੇ ਸੰਰਚਿਤ ਕੀਤਾ ਜਾਂਦਾ ਸੀ। ਪਸੰਦੀ ਦੀ ਪਰੈਟੀ-ਪ੍ਰਿੰਟਿੰਗ ਸਕਰਿਪਟ ਬਣਾਉਣ ਦੀ ਸਮਰੱਥਾ ਨਾਲ ਕਿਸੇ ਖਆਸ ਐਪਲੀਕੇਸ਼ਨ ਲਈ GDB ਦੁਆਰਾ ਵੇਖਾਈ ਜਾਣਕਾਰੀ ਨੂੰ ਯੂਜ਼ਰ ਕੰਟਰੋਲ ਕਰ ਸਕਦਾ ਹੈ। Red Hat Enterprise Linux, GNU ਸਟੈਂਡਰਡ C++ ਲਾਇਬਰੇਰੀ (libstdc++) ਲਈ ਪਰੈਟੀ-ਪ੍ਰਿੰਟਿੰਗ ਸਕਰਿਪਟਾਂ ਦਾ ਮੁਕੰਮਲ ਸੂਟ ਦੇਵੇਗਾ।
ਸੋਧਿਆ C++ ਸਹਿਯੋਗ
GDB ਵਿੱਚ C++ ਪਰੋਗਰਾਮਿੰਗ ਭਾਸ਼ਾ ਲਈ ਸਹਿਯੋਗ ਵਿੱਚ ਸੁਧਾਰ ਕੀਤਾ ਗਿਆ ਹੈ। ਕੁਝ ਸੁਧਾਰ ਇਸ ਤਰਾਂ ਹਨ:
  • ਐਕਸਪਰੈਸ਼ਨ ਪਾਰਸਿੰਗ ਵਿੱਚ ਬਹੁਤ ਸਾਰੀਆਂ ਸੋਧਾਂ।
  • ਕਿਸਮ ਨਾਂ ਦਾ ਵਧੀਆਂ ਪਰਬੰਧਨ।
  • ਬਾਹਰੀ ਸਵਾਲਾਂ ਦੀ ਲੋੜ ਲੱਗਭੱਗ ਹਟਾਈ ਗਈ ਹੈ
  • "next" ਅਤੇ ਹੋਰ ਸਟੈਪਿੰਗ ਕਮਾਂਡਾਂ ਠੀਕ ਤਰਾਂ ਕੰਮ ਕਰਦੀਆਂ ਹਨ ਜਦੋਂ inferior ਇੱਕ ਅੱਪਵਾਦ ਦਿੰਦਾ ਹੈ।
  • GDB ਵਿੱਚ ਇੱਕ ਨਵੀਂ "catch syscall" ਕਮਾਂਡ ਹੈ। ਇਸਨੂੰ inferior ਰੋਕਣ ਵਾਸਤੇ ਵਰਤਿਆ ਜਾ ਸਕਦਾ ਹੈ ਜਦੋਂ ਇਹ ਸਿਸਟਮ ਕਾਲ ਕਰਦਾ ਹੈ।
ਆਤਮ-ਨਿਰਭਰ ਥਰਿੱਡ ਡੀਬੱਗਿੰਗ
ਥਰਿੱਡ ਐਗਜ਼ੀਕਿਊਸ਼ਨ ਹੁਣ ਡੀਬੱਗਿੰਗ ਥਰਿੱਡ ਨੂੰ ਵੱਖਰੇ ਤੌਰ ਤੇ ਮਨਜੂਰੀ ਦਿੰਦੀ ਹੈ; ਨਵੀਂ ਸੈਟਿੰਗ "set target-async" ਅਤੇ"set non-stop" ਦੁਆਰਾ ਯੋਗ ਕੀਤਾ ਗਿਆ ਹੈ।

14. ਅੰਤਰਕਿਰਿਆਤਮਕ

14.1. ਸਾਂਬਾ

Samba ਪਰੋਗਰਾਮਾਂ ਦਾ ਇੱਕ ਸੈੱਟ ਹੈ ਜੋ NetBIOS ਨੂੰ TCP/IP (NetBT) ਉੱਪਰ ਵਰਤਦੇ ਹਨ ਤਾਂ ਜੋ ਫਾਇਲਾਂ, ਪ੍ਰਿੰਟਰਾਂ ਅਤੇ ਹੋਰ ਜਾਣਕਾਰੀ (ਜਿਵੇਂ ਉਪਲੱਬਧ ਫਾਇਲਾਂ ਜਾਂ ਪ੍ਰਿੰਟਰਾਂ ਦੀ ਡਾਇਰੈਕਟਰੀ) ਨੂੰ ਸ਼ੇਅਰ ਕੀਤਾ ਜਾ ਸਕੇ। ਇਹ ਪੈਕੇਜ ਇੱਕ ਸਰਵਰ ਮੈਸੇਜ ਬਲਾਕ ਜਾਂ SMB ਸਰਵਰ (ਕਾਮਨ ਇੱਟਰਨੈੱਟ ਫਾਇਲ ਸਿਸਟਮ ਦਾਂ CIFS ਸਰਵਰ ਵੀ ਕਹਿੰਦੇ ਹਨ) ਦਿੰਦਾ ਹੈ ਜੋ SMB/CIFS ਨੂੰ ਨੈੱਟਵਰਕ ਸਰਵਿਸਾਂ ਦਿੰਦੇ ਹਨ।
Red Hat Enterprise Linux 6 ਵਿੱਚ ਸਾਂਬਾ ਦੀਆਂ ਹੇਠਲੀਆਂ ਸੋਧਾਂ ਹਨ:
  • ਇੰਟਰਨੈੱਟ ਪਰੋਟੋਕਾਲ ਵਰਜਨ 6 ਸਹਿਯੋਗ (IPv6)
  • Windows 2008 (R2) ਭਰੋਸਾ ਸੰਬੰਧ ਲਈ ਸਹਿਯੋਗ।
  • Windows 7 ਡੋਮੇਨ ਕੰਟਰੋਲਰ ਮੈਂਬਰਾਂ ਲਈ ਸਹਿਯੋਗ।
  • ਐਕਟਿਵ ਡਾਇਰੈਕਟਰੀ LDAP ਸਾਈਨਿੰਗ/ਸੀਲਿੰਗ ਪਾਲਿਸੀ ਲਈ ਸਹਿਯੋਗ।
  • libsmbclient ਲਈ ਸੁਧਾਰ
  • Windows ਮੈਨੇਜਮੈਂਟ ਟੂਲਾਂ (mmc ਅਤੇ ਯੂਜ਼ਰ ਮੈਨੇਜਰ) ਲਈ ਵਧੀਆਂ ਸਹਿਯੋਗ
  • ਡੋਮੇਨ ਮੈਂਬਰ ਤੈਰ ਤੇ ਆਟੋਮੈਟਿਕ ਮਸ਼ੀਨ ਪਾਸਵਰਡ ਤਬਦੀਲੀ
  • ਨਵੀਂ ਰਜਿਸਟਰੀ ਅਧਾਰਿਤ ਸੰਰਚਨਾ ਲੇਅਰ
  • ਸਾਂਬਾ ਕਲਾਂਈਟ ਅਤੇ ਸਰਵਰ ਵਿਚਕਾਰ ਇਨਕ੍ਰਿਪਟਡ SMB ਟਰਾਂਸਪੋਰਟ
  • Windows ਕਰਾਸ-ਫੋਰੈਸਟ, ਟਰਾਂਜ਼ਿਟਿਵ ਟਰੱਸਟ ਅਤੇ ਵੰਨ-ਵੇ ਡੋਮੇਨ ਟਰੱਸਟਾਂ ਲਈ ਪੂਰਾ ਸਹਿਯੋਗ
  • ਨਵਾਂ NetApi ਰਿਮੋਟ ਮੈਨੇਜਮੈਂਟ ਅਤੇ winbind ਕਲਾਂਈਟ C ਲਾਇਬਰੇਰੀ
  • Windows ਡੋਮੇਨਾਂ ਨਾਲ ਜੁੜਨ ਲਈ ਨਵਾਂ ਗਰਾਫੀਕਲ ਯੂਜ਼ਰ ਇੰਟਰਫੇਸ

ਹੋਰ ਜਾਣਕਾਰੀ

Red Hat Enterprise Linux 6 ਉੱਪਰ ਸਾਂਬਾ ਸੰਰਚਨਾ ਲਈ ਹੋਰ ਜਾਣਕਾਰੀ ਵਾਸਤੇ ਡਿਪਲਾਇਮੈਂਟ ਗਾਈਡ ਵੇਖੋ।

15. ਵਰਚੁਲਾਈਜ਼ੇਸ਼ਨ

15.1. ਕਰਨਲ-ਅਧਾਰਿਤ ਵਰਚੁਅਲ ਮਸ਼ੀਨ

Red Hat Enterprise Linux 6 ਵਿੱਚ ਕਰਨਲ-ਅਧਾਰਿਤ ਵਰਚੁਅਲ ਮਸ਼ੀਨ (KVM) ਹਾਈਪਰਵਾਈਸਰ ਨੂੰ AMD64 ਅਤੇ Intel 64 ਢਾਂਚਿਆਂ ਉੱਪਰ ਪੂਰਾ ਸਹਿਯੋਗ ਹੈ। KVM ਨੂੰ ਲੀਨਕਸ ਕਰਨਲ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੱਕ ਵਰਚੁਅਲ ਪਲੇਟਫਾਰਮ ਮਿਲਦਾ ਹੈ ਜੋ ਸਥਿਰਤਾ, ਫੀਚਰਾਂ ਅਤੇ ਹਾਰਡਵੇਅਰ ਸਹਿਯੋਗ ਵਰਗੀਆਂ ਯੋਗਤਾਵਾਂ ਰੱਖਦਾ ਹੈ ਜੋ Red Hat Enterprise Linux ਵਿੱਚ ਸ਼ੁਰੂ ਤੋਂ ਹਨ।

15.1.1. ਮੈਮੋਰੀ ਸੁਧਾਰ

  • ਟਰਾਂਸਪੇਰੈਂਟ ਹਿਊਜਪੇਜ ਮੈਮੋਰੀ ਅਕਾਰ ਨੂੰ 4 ਕਿਲੋਬਾਈਟ ਤੋਂ 2 ਮੈਗਾਬਾਈਟ ਤੱਕ ਵਧਾ ਦਿੰਦੇ ਹਨ। ਟਰਾਂਸਪੇਰੈਂਟ ਹਿਊਜਪੇਜ ਉਹਨਾਂ ਸਿਸਟਮਾਂ ਲਈ ਲੋੜੀਂਦਾ ਕਾਰਜਕੁਸ਼ਲਤਾ ਦਿੰਦੇ ਹਨ ਜਿਨਾਂ ਉੱਪਰ ਵਧੇਰੇ ਪ੍ਰਤੀਰੋਧੀ ਸਰੋਤ ਅਤੇ ਜਿਆਦਾ ਮੈਮੋਰੀ ਵਰਕਲੋਡ ਹੁੰਦਾ ਹੈ। ਨਾਲ ਹੀ, Red Hat Enterprise Linux 6 ਟਰਾਂਸਪੇਰੈਂਟ ਹਿਊਜਪੇਜ ਨੂੰ KSM ਨਾਲ ਵਰਤਣ ਲਈ ਸਹਿਯੋਗੀ ਵੀ ਦਿੰਦਾ ਹੈ।
  • ਐਕਸਟੈਂਡਡ ਪੇਜ ਟੇਬਲ ਬਿੱਟ ਇੱਕ ਹੋਸਟ ਨੂੰ ਮੈਮੋਰੀ ਪ੍ਰੈਸ਼ਰ ਦੌਰਾਨ ਸਵੈਪਿੰਗ ਮੈਮੋਰੀ ਦੀ ਵਧੀਆਂ ਚੋਣ ਕਰ ਵਿੱਦ ਮਦਦ ਕਰਦੀ ਹੈ ਅਤੇ ਐਕਸਟੈਂਡਡ ਪੇਜ ਨੂੰ ਛੋਟੇ ਪੇਜਾਂ ਵਿੱਚ ਤੋੜ ਕੇ ਟਰਾਂਸਪੇਰੈਂਟ ਹਿਊਜਪੇਜ ਦੀ ਸਵੈਪਿੰਗ ਵਿੱਚ ਮਦਦ ਕਰਦੀ ਹੈ।

15.1.2. ਵਰਚੁਅਲਾਈਜ਼ਡ CPU ਫੀਚਰਾਂ

  • Red Hat Enterprise Linux 6 ਇੱਕ ਸਿੰਗਲ ਵਰਚੁਅਲਾਈਜ਼ਡ ਗਿਸਟ ਲਈ 64 ਵਰਚੁਅਲਾਈਜ਼ਡ CPUs ਤੱਕ ਸਹਿਯੋਗ ਦਿੰਦਾ ਹੈ।
  • ਹੋਸਟ ਪਰੋਸੈੱਸਰ ਤੇ ਮੌਜੂਦ CPU ਐਕਸਟੈਂਸ਼ਨ ਹੁਣ ਵਰਚੁਅਲਾਈਜ਼ਡ ਗਿਸਟਾਂ ਦੁਆਰਾ ਵਰਤੀ ਜਾ ਸਕਦੀ ਹੈ। ਇਹਨਾਂ ਹਦਾਇਤਾਂ ਲਈ ਸਹਿਯੋਗ ਵਰਚੁਅਲ ਗਿਸਟ ਨੂੰ ਅੱਜ ਦੀਆਂ ਪਰੋਸੈੱਸਰ ਹਦਾਇਤਾਂ ਅਤੇ ਹਾਰਡਵੇਅਰ ਫੀਚਰਾਂ ਦਾ ਫਾਇਦਾ ਲੈਣ ਵਿੱਚ ਮਦਦ ਕਰਦੀਆਂ ਹਨ।
  • ਨਵਾਂ x2apic ਵਰਚੁਅਲ ਐਡਵਾਂਸਡ ਪਰੋਗਰਾਮੇਬਲ ਇੰਟਰੱਪਟ ਕੰਟਰੋਲਰ (APIC) ਡਾਇਰੈਕਟ ਗਿਸਟ APIC ਐਕਸੈੱਸ ਦੁਆਰਾ ਅਤੇ ਇਮੂਲੇਟਡ ਐਕਸੈੱਸ ਦਾ ਓਵਰਹੈੱਡ ਹਟਾ ਕੇ ਵਰਚੁਅਲਾਈਜ਼ਡ x86_64 ਗਿਸਟ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ।
  • ਨਵਾਂ ਯੂਜ਼ਰ ਸਪੇਸ ਨੋਟੀਫਾਈਰ CPU ਰਜਿਸਟਰਾਂ ਦੀ ਕੈਸ਼ਿੰਗ ਮਨਜੂਰ ਕਰਦਾ ਹੈ, ਕੰਟੈਕਸਟ ਸਵਿੱਚਾਂ ਦੌਰਾਨ ਨਾ-ਵਰਤੇ ਹਿੱਸਿਆਂ ਦੀ ਰਜਿਸਟਰ ਸਟੇਟ ਵਾਲੇ ਕੰਪਿਊਟਰ ਦੇ ਹਿਸਾਬ ਨਾਲ ਖਰਚੀਲੀ ਕਾਰਵਾਈ ਤੋਂ ਹਟ ਕੇ।
  • ਰੀਡ ਕਾਪੀ ਅੱਪਡੇਟ (RCU) ਕਰਨਲ ਲਾਕਿੰਗ ਹੁਣ ਇਨਹਾਂਸਡ ਸਮਿੱਟਰਿਕ ਮਲਟੀਪਰੋਸੈੱਸਿੰਗ ਸਪੋਰਟ ਵਰਤਦੀ ਹੈ। RCU ਕਰਨਲ ਲਾਕਿੰਗ ਨੈੱਟਵਰਕਿੰਗ ਕਾਰਵਾਈਆਂ ਅਤੇ ਮਲਟੀਪਰੋਸੈੱਸਿੰਗ ਸਿਸਟਮਾਂ ਲਈ ਵਧੀਆ ਕੰਮ ਕਰਦੀ ਹੈ।

15.1.3. ਸਟੋਰੇਜ਼

  • QEMU ਇਮੂਲੇਟਡ ਬਲਾਕ ਡਰਾਈਵਰ ਵਿੱਚ ਫੁਲੀ ਅਸਿੰਕਰੋਨਸ I/O, preadv ਅਤੇ pwritev ਫੰਕਸ਼ਨਾਂ ਲਈ ਸਹਿਯੋਗ ਦਿੱਤਾ ਗਿਆ ਹੈ। ਇਹ ਫੰਕਸ਼ਨ QEMU ਇਮੂਲੇਟਡ ਬਲਾਕ ਡਰਾਈਵਰ ਵਰਤ ਕੇ ਸਟੋਰੇਜ਼ ਜੰਤਰਾਂ ਲਈ ਕਾਰਜਕੁਸ਼ਲਤਾ ਵਧਾਉਂਦੇ ਹਨ।
  • QEMU ਮਾਨੀਟਰ ਪਰੋਟੋਕਾਲ (QMP) ਐਪਲੀਕੇਸ਼ਨਾਂ ਨੂੰ QEMU ਮਾਨੀਟਰ ਨਾਲ ਠੀਕ ਤਰਾਂ ਸੰਪਰਕ ਕਰਨ ਲਈ ਮਦਦ ਕਰਦਾ ਹੈ। QEMU ਇੱਕ ਪਾਠ-ਅਧਾਰਿਤ ਫਾਰਮੈਟ ਦਿੰਦਾ ਹੈ ਜੋ ਅਸਾਨੀ ਨਾਲ ਪਾਰਸ ਕੀਤਾ ਜਾ ਸਕਦਾ ਹੈ ਅਤੇ ਅਸਿੰਕਰੋਨਸ ਮੈਸੇਜ ਅਤੇ ਸਮਰੱਥਾ ਸੁਧਾਰ ਵੀ ਦਿੰਦਾ ਹੈ।
  • ਪੈਰਾ-ਵਰਚੁਅਲਾਈਜ਼ਡ (virtio) ਡਰਾਈਵਰ ਲਈ ਇੰਡਾਇਰੈਕਟ ਰਿੰਗ ਐਟਰੀਆਂ (ਸਪਿੰਨ ਲਾਕ) ਬਲਾਕ I/O ਕਾਰਜਕੁਸ਼ਲਤਾ ਸੋਧਦੀ ਹੈ ਅਤੇ ਵਧੇਰੇ I/O ਕਾਰਵਾਈਆਂ ਇੱਕੋ ਸਮੇਂ ਮਨਜੂਰ ਕਰਦੀ ਹੈ।
  • ਵਰਚੁਅਲਾਈਜ਼ਡ ਸਟੋਰਜ਼ ਜੰਤਰ ਹੁਣ ਰੰਨਟਾਈਮ ਤੇ ਹੀ ਗਿਸਟਾਂ ਵਿੱਚ ਜੋੜੇ ਅਤੇ ਹਟਾਏ (ਹਾਟ ਪਲੱਗਡ) ਜਾ ਸਕਦੇ ਹਨ।
  • ਬਲਾਕ ਅਲਾਈਨਮੈਂਟ ਸਟੋਰੇਜ਼ ਟੋਪੋਲੋਜੀ ਜਾਣਕਾਰੀ ਲਈ ਸਹਿਯੋਗ। ਅਧੀਨ ਸਟੋਰੇਜ਼ ਹਾਰਡਵੇਅਰ ਫੀਚਰਾਂ ਅਤੇ ਫਿਜ਼ੀਕਲ ਸਟੋਰੇਜ਼ ਸੈਕਟਰ ਅਕਾਰ (ਉਦਾਹਰਨ ਲਈ, 4KB ਸੈਕਟਰ) ਗਿਸਟਾਂ ਨੂੰ ਦਿੱਤੇ ਜਾਂਦੇ ਹਨ। ਇਸ ਫੀਚਰ ਲਈ ਅਨੁਕੂਲ ਸਟੋਰੇਜ਼ ਜੰਤਰ ਜਾਣਕਾਰੀ ਅਤੇ ਕਮਾਂਡਾਂ ਦੀ ਲੋੜ ਹੈ। ਗਿਸਟ ਟੋਪੋਲੋਜੀ ਜਾਣਕਾਰੀ ਵਰਚੁਅਲ ਗਿਸਟਾਂ ਨੂੰ ਫਾਇਲ ਸਿਸਟਮ ਲੇਆਊਟ ਨੂੰ ਅਨੁਕੂਲ ਬਣਾਉਣ ਅਤੇ I/O ਅਨੁਕੂਲਤਾ ਵਰਤ ਕੇ ਐਪਲੀਕੇਸ਼ਨਾਂ ਦੀ ਕਾਰਜਕੁਸ਼ਲਤਾ ਵਿੱਚ ਸੋਧ ਕਰਨ ਲਈ ਮਦਦ ਕਰਦੀ ਹੈ।
  • qcow2 ਵਰਚੁਅਲਾਈਜ਼ਡ ਈਮੇਜ਼ ਫਾਰਮੈਟ ਲਈ ਕਾਰਜਕੁਸ਼ਲਤਾ ਸੁਧਾਰ।

15.1.4. ਨੈੱਟਵਰਕਿੰਗ

  • vhost-net ਫੀਚਰ ਵੱਖ-ਵੱਖ ਨੈੱਟਵਰਕ ਫੰਕਸ਼ਨਾਂ ਨੂੰ QEMU ਯੂਜ਼ਰ ਸਪੇਸ ਤੋਂ ਕਰਨਲ ਵਿੱਚ ਲਿਜਾਂਦੀ ਹੈ। vhost-net ਕੁਝ ਕੰਟੈਕਸਟ ਸਵਿੱਚਾਂ ਅਤੇ vmexit ਕਾਲਾਂ ਵਰਤਦਾ ਹੈ। ਇਹ ਸੁਧਾਰ SR-IOV ਜੰਤਰਾਂ, ਸਿੱਧੇ ਨਿਰਧਾਰਤ ਨੈੱਟਵਰਕ ਜੰਤਰ ਅਤੇ ਹੋਰ ਨੈੱਟਵਰਕ ਜੰਤਰ ਦੀ ਕਾਰਜਕੁਸ਼ਲਤਾ ਵਧਾਉਂਦੇ ਹਨ।
  • MSI-X ਸਹਿਯੋਗ ਜੋ ਨੈੱਟਵਰਕ ਜੰਤਰਾਂ ਲਈ ਉਪਲੱਬਧ ਇੰਟਰੱਪਟਾਂ ਦੀ ਗਿਣਤੀ ਵਧਾਉਂਦਾ ਹੈ। MSI-X ਸਹਿਯੋਗ ਅਨੁਕੂਲ ਹਾਰਡਵੇਅਰ ਦੀ ਕਾਰਜਕੁਸ਼ਲਤਾ ਵਧਾਉਂਦਾ ਹੈ।
  • ਵਰਚੁਅਲਾਈਜ਼ਡ ਨੈੱਟਵਰਕ ਜੰਤਰ ਹੁਣ ਚੱਲ ਰਹੇ ਗਿਸਟਾਂ ਤੋਂ ਹਾਟ ਪਲੱਗ ਅਤੇ ਅਨ-ਪਲੱਗ ਕੀਤੇ ਜਾ ਸਕਦੇ ਹਨ। ਨੈੱਟਵਰਕ ਬੂਟ gpxe fora ਵਧੇਰੇ ਐਡਵਾਂਸਡ PXE ਨੈੱਟਵਰਕਿੰਗ ਬੂਟਿੰਗ ਵਰਤ ਕੇ।

15.1.5. ਕਰਨਲ SamePage ਮਰਜਿੰਗ

Red Hat Enterprise Linux 6 ਵਿੱਚ KVM ਹਾਈਪਰਵਾਈਸਰ ਵਿੱਚ ਕਰਨਲ SamePage ਮਰਜਿੰਗ (KSM) ਦਿੱਤੀ ਗਈ ਹੈ, ਜੋ KVM ਗਿਸਟਾਂ ਨੂੰ ਇੱਕੋ ਜਿਹੇ ਮੈਮੋਰੀ ਪੇਜ ਸ਼ੇਅਰ ਕਰਨ ਵਿੱਤ ਮਦਦ ਕਰਦੀ ਹੈ। ਪੇਜ ਸ਼ੇਅਰਿੰਗ ਨਾਲ ਮੈਮੋਰੀ ਡੁਪਲੀਕੇਸ਼ਨ ਘਟਦੀ ਹੈ ਅਤੇ ਹੋਰ ਗਿਸਟ ਓਪਰੇਟਿੰਗ ਸਿਸਟਮ ਇੱਕੋ ਹੋਸਟ ਤੇ ਚੱਲ ਸਕਦੇ ਹਨ।

15.1.6. PCI ਪਾਸਥਰੋ

PCI ਪਾਸਥਰੋ (ਡਾਇਰੈਕਟਰ ਅਸਾਈਨਮੈਂਟ) ਜੰਤਰ ਹੁਣ ਚੱਲ ਰਹੇ ਗਿਸਟਾਂ ਤੋਂ ਹਾਟ ਪਲੱਗ ਅਤੇ ਅਨ-ਪਲੱਗ ਕੀਤਾ ਜਾ ਸਕਦੇ ਹਨ।

15.1.7. SR-IOV

SR-IOV ਹੁਣ ਇੱਕ ਰਾਅ ਸਾਕਟ ਮੋਡ ਨੂੰ ਸਹਿਯੋਗ ਦਿੰਦਾ ਹੈ। ਪਹਿਲਾਂ ਨੈੱਟਵਰਕਿੰਗ ਇੰਟਰੱਪਟ ਟੇਪ ਮੋਡ ਵਿੱਚ ਸਾਫਟਵੇਅਰ ਬਰਿੱਜਿੰਗ ਦੁਆਰਾ ਹੈਂਡਲ ਕੀਤੇ ਜਾਂਦੇ ਸਨ। SR-IOV ਹੁਣ ਗਿਸਟਾਂ ਨੂੰ ਲਾਜ਼ੀਕਲ ਨੈੱਟਵਰਕ ਇੰਟਰਫੇਸ ਨਿਰਧਾਰਤ ਕਰਨ ਲਈ ਸਹਿਯੋਗ ਦਿੰਦਾ ਹੈ।
SR-IOV, ਪਹਿਲਾਂ, ਮਾਈਗਰੇਸ਼ਨ ਨੂੰ ਸਹਿਯੋਗ ਨਹੀਂ ਦਿੰਦਾ ਸੀ। vhost-net ਐਬਸਟਰੈਕਸ਼ਨ ਟਰਾਸਪੇਰੈਂਟ ਅਸਾਈਨਮੈਂਟ ਨਾਲ SR-IOV ਦਿੰਦੀ ਸੀ ਅਤੇ ਨਾਨ-ਅਡੈਂਟੀਕਲ ਸਿਸਟਮਾਂ ਨਾਲ ਮਾਈਗਰੇਸ਼ਨ ਲਈ ਮਦਦ ਕਰਦੀ ਸੀ।

15.1.8. virtio-ਸੀਰੀਅਲ

ਪੈਰਾ-ਵਰਚੁਅਲਾਈਜ਼ਡ ਸੀਰੀਅਲ ਜੰਤਰ (virtio-ਸੀਰੀਅਲ) ਹੋਸਟ ਦਾ ਯੂਜ਼ਰ ਸਪੇਸ ਅਤੇ ਗਿਸਟ ਦਾ ਯੂਜ਼ਰ ਸਪੇਸ ਵਿਚਕਾਰ ਇੱਕ ਸਧਾਰਨ ਕਮਿਊਨੀਕੇਸ਼ਨ ਇੰਟਰਫੇਸ ਦਿੰਦੇ ਹਨ। virtio-ਸੀਰੀਅਲ ਸੰਪਰਕ ਕਰਨ ਲਈ ਵਰਤੇ ਜਾਂਦੇ ਹਨ ਜਿੱਥੇ ਨੈੱਟਵਰਕਿੰਗ ਉਪਲੱਬਧ ਨਹੀਂ ਹੁੰਦਾ ਜਾਂ ਵਰਤੋਂਯੋਗ ਨਹੀਂ ਹੁੰਦੀ।

15.1.9. sVirt

sVirt ਇੱਕ ਨਵੀਂ ਫੀਚਰ ਹੈ ਜੋ Red Hat Enterprise Linux 6.0 ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਜੋ SELinux ਅਤੇ ਵਰਚੁਅਲਾਈਜੇਸ਼ਨ ਨੂੰ ਇਕੱਠਾ ਕਰਦੀ ਹੈ। sVirt ਨਾਲ ਮੰਡੇਟਰੀ ਐਕਸੈੱਸ ਕੰਟਰੋਲ (MAC) ਲਾਗੂ ਹੁੰਦਾ ਹੈ ਜਿਸ ਨਾਲ ਸੁਰੱਖਿਆ ਸੁਧਾਰ ਹੁੰਦਾ ਹੈ ਜਦੋਂ ਵਰਚੁਅਲਾਈਜ਼ਡ ਗਿਸਟ ਵਰਤੇ ਜਾਂਦੇ ਹਨ। sVirt ਸੁਰੱਖਿਆ ਸੁਧਾਰ ਕਰਦੀ ਹੈ ਅਤੇ ਹਾਈਪਰਵਾਈਸਰ ਵਿਚਲੇ ਬੱਗਾਂ ਤੋਂ ਸਿਸਟਮ ਨੂੰ ਸੁਰੱਖਿਅਤ ਕਰਦੀ ਹੈ ਜੋ ਇੱਕ ਅਟੈਕ ਵੈਕਟਰ ਦੁਆਰਾ ਹੋਸਟ ਜਾਂ ਹੋਰ ਵਰਚੁਅਲ ਗਿਸਟ ਲਈ ਵਰਤੇ ਜਾ ਸਕਦੇ ਹਨ।

15.1.10. ਮਾਈਗਰੇਸ਼ਨ

  • ਗਿਸਟ ABI ਸਥਿਰਤਾ ਇਨਹਾਂਸ਼ਡ ਮਾਈਗਰੇਸ਼ਨ ਸਹਿਯੋਗ ਦਿੰਦੀ ਹੈ। ਗਿਸਟ PCI ਜੰਤਰ ਮੈਂਬਰ ਮਾਈਗਰੇਸ਼ਨ ਦੌਰਾਨ ਸੰਭਾਲੇ ਜਾਂਦੇ ਹਨ ਅਤੇ ਮਿਲਦੇ-ਜੁਲਦੇ PCI ਜੰਤਰ ਸਥਿਤੀਆਂ ਗਿਸਟ ਮਾਈਗਰੇਸ਼ਨ ਤੋਂ ਬਾਅਦ ਵੇਖਾਈਆਂ ਜਾਂਦੀਆਂ ਹਨ।
  • ਮਾਈਗਰੇਸ਼ਨ ਹੁਣ CPU ਮਾਡਲਾਂ ਲਈ ਜਰੂਰੀ ਹੈ। CPU ਮਾਡਲ ਗਿਸਟਾਂ ਨੂੰ ਨਵੀਆਂ ਪਰੋਸੈੱਸਰ ਹਦਾਇਤਾਂਦਾ ਲਾਭ ਲੈਣ ਵਿੱਦ ਮਦਦ ਕਰਦਾ ਹੈ। ਹੁਣ ਗਿਸਟਾਂ ਨੂੰ ਹੋਸਟ ਤੇ ਅਨੁਕੂਲ CPU ਮਾਡਲ ਮੁਤਾਬਕ ਮਾਈਗਰੇਟ ਕੀਤਾ ਜਾ ਸਕਦਾ ਹੈ।
  • vhost-net ਫੀਚਰ ਨਾ-ਮਿਲਦੀ ਹੋਸਟ ਸੰਰਚਨਾ ਵੱਲ ਮਾਈਗਰੇਸ਼ਨ ਕਰਨ ਲਈ ਗਿਸਟਾਂ ਨੂੰ SR-IOV ਵਰਤਣ ਵਿੱਚ ਮਦਦ ਕਰਦੀ ਹੈ ਜੋ SR-IOV ਜੰਤਰ ਵੀ ਵਰਤਦੇ ਹਨ।
  • ਮਾਈਗਰੇਸ਼ਨ ਪਰੋਟੋਕਾਲ ਵਿੱਚ ਸੁਧਾਰ।

15.1.11. ਗਿਸਟ ਜੰਤਰ ABI ਸਥਿਰਤਾ

ਨਵੇਂ qdev ਜੰਤਰ ਮਾਡਲ ਦੇ ਹਿੱਸੇ ਵਜੋਂ, ਗਿਸਟ ABI ਹੁਣ ਸਥਿਰ ਹੈ ਅਤੇ ਨਵੇਂ ਰੀਲੀਜ਼ਾਂ ਲਈ ਬਰਕਰਾਰ ਰੱਖਿਆ ਜਾਵੇਗਾ। ਗਿਸਟ ਉੱਪਰ ਜੰਤਰ ਅਤੇ ਜੰਤਰ ਪਰਬੰਧਨ ਆਉਣ ਵਾਲੇ ਅੱਪਡੇਟਾਂ ਵਿੱਚ ਬਰਕਰਾਰ ਰਹੇਗਾ। ਇਹ ਵਿਸ਼ੇਸ਼ਤਾ ਕੁਝ ਓਪਰੇਟਿੰਗ ਸਿਸਟਮ ਐਕਟੀਵੇਸ਼ਨ ਕਾਰਜ ਦੇ ਮੁੱਦੇ ਹੱਲ ਕਰੇਗਾ।

ਸੂਚਨਾ

Red Hat Enterprise Linux 6 ਵਿੱਚ ਕੰਪੋਨੈਂਟ ਸ਼ਾਮਿਲ ਹਨ ਜੋ ਸਿੰਪਲ ਪਰੋਟੋਕਾਲ ਫਾਰ ਇੰਡਿਪੈਂਡੈਂਟ ਕੰਪਿਊਟਿੰਗ ਇਨਵਾਇਰਮੈਂਟ (SPICE) ਰਿਮੋਟ ਡਿਸਪਲੇਅ ਪਰੋਟੋਕਾਲ ਲਈ ਕਾਰਜਕੁਸ਼ਲਤਾ ਦਿੰਦੇ ਹਨ। ਇਹ ਕੰਪੋਨੈਂਟ ਸਿਰਫ Red Hat Enterprise Virtualization ਉਤਪਾਦ ਨਾਲ ਵਰਤਣ ਲਈ ਸਹਿਯੋਗੀ ਹਨ ਅਤੇ ਸਥਿਰ ABI ਹੋਣ ਦੀ ਕੋਈ ਗਰੰਟੀ ਨਹੀਂ ਹੈ। ਕੰਪੋਨੈਂਟ ਅੱਪਡੇਟ ਕੀਤਾ ਜਾਣਗੇ ਤਾਂ ਜੋ Red Hat ਇੰਟਰਪਰਾਈਜ਼ ਵਰਚੁਅਲਾਈਜੇਸ਼ਨ ਉਤਪਾਦ ਦੇ ਕੰਮ ਕਰਨ ਲਈ ਲੋੜ ਪੂਰੀ ਕੀਤੀ ਜਾ ਸਕੇ। ਆਉਣ ਵਾਲੇ ਰੀਲੀਜ਼ਾ ਵੱਲ ਮਾਈਗਰੇਸ਼ਨ ਲਈ ਸਿਸਟਮ-ਮੁਤਾਬਕ ਦਸਤੀ ਕਾਰਵਾਈਆਂ ਦੀ ਲੋੜ ਪੈ ਸਕਦੀ ਹੈ।

15.2. Xen

Red Hat Enterprise Linux 6 ਨੂੰ ਇੱਕ Xen ਗਿਸਟ ਦੇ ਤੌਰ ਤੇ x86 ਅਤੇ AMD 64 ਅਤੇ Intel 64 ਢਾਂਚਿਆਂ ਲਈ ਸਹਿਯੋਗ ਹੈ। ਪੈਰਾ-ਵਰਚੁਅਲਾਈਜ਼ਡ ਕਾਰਵਾਈਆਂ (pv-ops) Red Hat Enterprise Linux 6 ਕਰਨਲ ਵਿੱਤ ਸ਼ਾਮਿਲ ਹਨ। ਮੂਲ Red Hat Enterprise Linux 6 ਕਰਨਲ ਨੂੰ Xen ਪੈਰਾ-ਵਰਚੁਅਲਾਈਜ਼ਡ ਗਿਸਟ ਅਤੇ Xen ਫੁਲੀ ਵਰਚੁਅਲਾਈਜ਼ਡ ਗਿਸਟ ਦੇ ਤੌਰ ਤੇ Red Hat Enterprise Linux 5 ਹੋਸਟਾਂ ਉੱਪਰ ਵਰਤਿਆ ਜਾ ਸਕਦਾ ਹੈ। Red Hat Enterprise Linux 6 ਵਿੱਚ ਫੁਲੀ ਵਰਚੁਅਲਾਈਜ਼ਡ Xen ਗਿਸਟ ਇੰਸਟਾਲੇਂਸ਼ਨ ਲਈ ਪੈਰਾ-ਵਰਚੁਅਲਾਈਜ਼ਡ ਡਰਾਈਵਰ ਸ਼ਾਮਿਲ ਹੈ।
Red Hat Enterprise Linux 6 ਨੂੰ Xen ਹੋਸਟ ਤੌਰ ਤੇ ਸਹਿਯੋਗ ਨਹੀਂ ਹੈ।

ਹੋਰ ਜਾਣਕਾਰੀ

ਵਰਚੁਅਲਾਈਜੇਸ਼ਨ ਗਾਈਡ ਵਿੱਚ ਦੱਸਿਆ ਹੈ ਕਿ ਕਿਵੇਂ Red Hat Enterprise Linux 6 ਵਿੱਚ ਵਰਚੁਅਲਾਈਜੇਸ਼ਨ ਟੈਕਨਾਲੋਜੀ ਇੰਸਟਾਲ, ਸੰਰਚਿਤ ਅਤੇ ਪਰਬੰਧਿਤ ਕਰਨੀ ਹੈ।

15.3. virt-v2v

Red Hat Enterprise Linux 6 ਵਿੱਚ ਨਵਾਂ virt-v2v ਟੂਲ ਦਿੱਤਾ ਗਿਆ ਹੈ, ਜਿਸ ਨਾਲ ਸਿਸਟਮ ਪਰਬੰਧਕ Xen ਅਤੇ VMware ESX ਵਰਗੇ ਹੋਰ ਸਿਸਟਮਾਂ ਉੱਪਰ ਬਣੀਆਂ ਮਸ਼ੀਨਾਂ ਨੂੰ ਬਦਲ ਅਤੇ ਇੰਪੋਰਟ ਕਰ ਸਕਦੇ ਹਨ। virt-v2v ਵਿੱਚ Xen ਗਿਸਟਾਂ ਲਈ ਮਾਈਗਰੇਸ਼ਨ ਪਾਥ ਦਿੱਤਾ ਗਿਆ ਹੈ ਜੋ ਇੱਕ Red Hat Enterprise Linux 5 ਹਾਈਪਰਵਾਈਸਰ ਤੇ ਚੱਲ ਰਹੇ ਹਨ।

16. ਸਹਿਯੋਗਤਾ ਅਤੇ ਨਿਗਰਾਨੀ

16.1. firstaidkit ਸਿਸਟਮ ਰਿਕਵਰੀ ਟੂਲ

Red Hat Enterprise Linux 6 ਵਿੱਚ ਨਵਾਂ firstaidkit ਸਿਸਟਮ ਰਿਕਵਰੀ ਟੂਲ ਸ਼ਾਮਿਲ ਹੈ। ਕਾਮਨ ਰਿਕਵਰੀ ਕਾਰਜ ਨੂੰ ਆਟੋਮੈਟਿਕ ਕਰਕੇ, firstaidkit ਇੱਕ ਇੰਟਰਐਕਟਿਵ ਇਨਵਾਇਰਮੈਂਟ ਦਿੰਦਾ ਹੈ ਤਾਂ ਜੋ ਉਹਨਾਂ ਸਿਸਟਮਾਂ ਨੂੰ ਸਮੱਸਿਆ-ਨਿਪਟਾਰਾ ਅਤੇ ਰਿਕਵਰੀ ਕਰਨ ਵਿੱਚ ਮਦਦ ਮਿਲ ਸਕੇ, ਜੋ ਠੀਕ ਬੂਟ ਨਹੀਂ ਹੁੰਦੇ ਹਨ। ਨਾਲ ਹੀ, ਸਿਸਟਮ ਪ੍ਰਬੰਧਕ ਪਸੰਦ ਦਾ ਆਟੋਮੇਟਿਕ ਰਿਕਵਰੀ ਕਾਰਜ ਬਣਾ ਸਕਦੇ ਹਨ firstaidkit ਪਲੱਗਇਨ ਢਾਨਚਾ ਵਰਤ ਕੇ।

ਖਾਸ

firstaidkit ਨੂੰ Red Hat Enterprise Linux 6 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਮੰਨਿਆ ਹੈ।

16.2. ਬੱਗ ਰਿਪੋਰਟਿੰਗ

16.2.1. ਇੰਸਟਾਲੇਸ਼ਨ ਕਰੈਸ਼ ਰਿਪੋਰਟ

Red Hat Enterprise Linux 6 ਵਿੱਚ ਇੰਸਟਾਲਰ ਵਿੱਚ ਸੋਧੀ ਇੰਸਟਾਲੇਸ਼ਨ ਕਰੈਸ਼ ਰਿਪੋਰਟਿੰਗ ਦਿੱਤੀ ਗਈ ਹੈ। ਹਿੱਸਾ 2.4, “ਇੰਸਟਾਲੇਸ਼ਨ ਕਰੈਸ਼ ਰਿਪੋਰਟਿੰਗ” ਵੇਖੋ

16.3. ਆਟੋਮੈਟਿਕ ਬੱਗ ਰਿਪੋਰਟਿੰਗ ਟੂਲ

Red Hat Enterprise Linux 6 ਵਿੱਚ ਨਵਾਂ ਆਟੋਮੈਟਿਕ ਬੱਗ ਰਿਪੋਰਟਿੰਗ ਟੂਲ (ABRT) ਦਿੱਤਾ ਗਿਆ ਹੈ। ABRT ਲੋਕਲ ਸਿਸਟਮ ਉੱਪਰ ਹੋਣ ਵਾਲੇ ਸਾਫਟਵੇਅਰ ਕਰੈਸ਼ ਦਾ ਲਾਗ ਰੱਖਦਾ ਹੈ, ਅਤੇ ਇੰਟਰਫੇਸ (ਗਰਾਫੀਕਲ ਅਤੇ ਕਮਾਂਡ ਲਾਈਨ ਅਧਾਰਿਤ ਦੋਨੋਂ) ਦਿੰਦਾ ਹੈ ਤਾਂ ਜੋ ਤੁਰੰਤ Red Hat ਬੱਗਜ਼ੀਲਾ ਬੱਗ ਟਰੈਕਿੰਗ ਵੈੱਬਸਾਈਟ ਵਿੱਚ ਟਿਕਟ ਖੋਲਾ ਜਾ ਸਕੇ।
Automated Bug Reporting Tool
ਚਿੱਤਰ 12. ਆਟੋਮੈਟਿਕ ਬੱਗ ਰਿਪੋਰਟਿੰਗ ਟੂਲ

17. ਵੈੱਬ ਸਰਵਰ ਅਤੇ ਸਰਵਿਸਾਂ

17.1. ਅਪਾਚੇ HTTP ਵੈੱਬ ਸਰਵਰ

ਅਪਾਚੇ HTTP ਸਰਵਰ ਇੱਕ ਮਜਬੂਤ, ਵਪਾਰਕ-ਗਰੇਡ ਓਪਨ ਸੋਰਸ ਵੈੱਬ ਸਰਵਰ ਹੈ। Red Hat Enterprise Linux 6 ਵਿੱਚ ਅਪਾਚੇ HTTP ਸਰਵਰ 2.2.15 ਅਤੇ ਬਹੁਤ ਸਾਰੇ ਸਰਵਰ ਮੋਡੀਊਲ ਸ਼ਾਮਿਲ ਹਨ ਜੋ ਇਸ ਦੀ ਕਾਰਜਕੁਸ਼ਲਤਾ ਵਧਾਉਂਦੇ ਹਨ।
Red Hat Enterprise Linux 6 ਵਿੱਚ ਅਪਾਚੇ ਸਰਵਰ ਨੇਮ ਇੰਡੀਕੇਸ਼ਨ (SNI) ਪਰੋਟੇਕਾਲ ਨੂੰ ਸਹਿਯੋਗ ਦਿੰਦਾ ਹੈ, ਜਿਸ ਨਾਲ ਨਾਂ-ਅਧਾਰਿਤ ਵਰਚੁਅਲ ਹੋਸਟਿੰਗ ਨੂੰ ਸਕਿਓਰ ਸਾਕਟ ਲੇਅਰ (SSL) ਕੁਨੈਕਸ਼ਨ ਵਿੱਚ ਯੋਗ ਕੀਤਾ ਜਾ ਸਕਦਾ ਹੈ। ਇਸਦੇ ਨਾਲ, ਵੈੱਬ ਸਰਵਰ ਗੇਟਵੇ ਇੰਟਰਫੇਸ (WSGI) ਸਹਿਯੋਗ ਨੂੰ ਇਸ ਰੀਲੀਜ਼ ਲਈ ਅਪਾਚੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਪਾਇਥਨ ਵੈੱਬ ਐਪਲੀਕੇਸ਼ਨ ਫਰੇਮਵਰਕ ਦੀ ਵਰਤੋਂ ਯੋਗ ਹੋ ਜਾਂਦੀ ਹੈ ਜੋ WSGI ਸਟੈੱਡਰਡ ਸਥਾਪਤ ਕਰਦੀ ਹੈ।

17.2. PHP: ਹਾਈਪਰਟੈਕਸਟ ਪਰੀਪਰੋਸੈੱਸਰ (PHP)

PHP ਇੱਕ HTML-ਅਧਾਰਿਤ ਸਕਰਿਪਟਿੰਗ ਭਾਸ਼ਾ ਹੈ ਜੋ ਆਮ ਕਰਕੇ ਅਪਾਚੇ HTTP ਵੈੱਬ ਸਰਵਰ ਨਾਲ ਵਰਤੀ ਜਾਂਦੀ ਹੈ। Red Hat Enterprise Linux ਵਿੱਚ, PHP ਹੁਣ ਅਲਟਰਨੇਟਿਵ PHP ਕੈਸ਼ੇ (APC) ਨੂੰ ਵੀ ਸਹਿਯੋਗ ਦਿੰਦੀ ਹੈ।

17.3. memcached

memcached ਇੱਕ ਵਧੇਰੇ-ਕਾਰਜਕੁਸ਼ਲ ਡਿਸਟਰੀਬਿਊਟਡ ਆਬਜੈਕਟ ਕੈਸ਼ਿੰਗ ਸਰਵਰ ਹੈ ਜੋ ਡਾਟਾਬੇਸ ਲੋਡ ਘਟਾ ਕੇ ਡਾਇਨਾਮਿਕ ਵੈੱਬ ਐਪਲੀਕੇਸ਼ਨਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਬਣਾਇਆ ਗਿਆ ਹੈ। memcached ਇਸ ਰੀਲੀਜ਼ ਵਿੱਚ ਇੱਕ ਨਵੀਂ ਫੀਟਰ ਹੈ, ਅਤੇ C, PHP, Perl ਅਤੇ Python ਪਰੋਗਰਾਮਿੰਗ ਭਾਸ਼ਾਵਾਂ ਲਈ ਬਾਈਡਿੰਗ ਦਿੰਦੀ ਹੈ।

18. ਡਾਟਾਬੇਸ

18.1. PostgreSQL

PostgreSQL ਇੱਕ ਤਕਨੀਕੀ ਆਬਜੈਕਟ-ਰੀਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਮਟ (DBMS) ਹੈ। postgresql ਪੈਕੇਜ ਵਿੱਚ ਕਲਾਂਈਟ ਪਰੋਗਰਾਮ ਅਤੇ ਲਾਇਬਰੇਰੀਆਂ ਹਨ ਜੋ PostgreSQL DBMS ਸਰਵਰ ਵਰਤਣ ਲਈ ਜਰੂਰੀ ਹਨ।
Red Hat Enterprise Linux 6 ਵਿੱਚ PostgreSQL ਦਾ ਵਰਜਨ 8.4 ਹੈ

18.2. MySQL

MySQL ਇੱਕ ਮਲਟੀ-ਯਜ਼ਰ, ਮਲਟੀ-ਥਰੈਂਡਡ SQL ਡਾਟਾਬੇਸ ਸਰਵਰ ਹੈ। ਇਸ ਵਿੱਚ MySQL ਸਰਵਰ ਡੈਮਨ (mysqld) ਅਤੇ ਬਹੁਤ ਸਾਰੇ ਪਰੋਗਰਾਮ ਅਤੇ ਲਾਇਬਰੇਰੀਆਂ ਸ਼ਾਮਿਲ ਹਨ।
ਇਸ ਰੀਲੀਜ਼ ਵਿੱਚ MySQL ਦਾ ਵਰਜਨ 5.1 ਦਿੱਤਾ ਗਿਆ ਹੈ। ਇਸ ਵਰਜਨ ਵਿੱਚ ਦਿੱਤੀਆਂ ਸਭ ਸੋਧਾਂ ਦੀ ਸੂਚੀ ਲਈ , MySQL ਜਾਰੀ ਸੂਚਨਾ ਵੇਖੋ।

19. ਢਾਂਚੇ ਸੰਬੰਧੀ ਸੂਚਨਾ

Red Hat Enterprise Linux 6 ਢਾਂਚੇ ਮੁਤਾਬਕ ਮੁਕੰਮਲ ਹੈ, ਅਤੇ ਸਭ ਸਹਿਯੋਗੀ ਢਾਂਚੇ ਹੁਣ ਉਪਲੱਬਧ ਹਨ।
Red Hat Enterprise Linux 6 Intel® Itanium® ਢਾਂਚਿਆਂ ਲਈ ਸਹਿਯੋਗੀ ਨਹੀਂ ਦੇਵੇਗਾ। ਸਭ Itanium-ਸੰਬੰਧੂ ਵਿਕਾਸ ਵੱਖਰੇ ਤੌਰ ਤੇ Red Hat Enterprise Linux 5 ਵਿੱਚ ਸ਼ਾਮਿਲ ਕੀਤਾ ਜਾਵੇਗਾ। ਮਾਰਚ 2014 ਤੱਕ, Red Hat Enterprise Linux ਉਤਪਾਦ ਜੀਵਨ ਚੱਕਰ ਦੇ ਨਾਲ-ਨਾਲ ਸਹਿਯਗ ਦੇਵੇਗਾ, ਨਵੇਂ ਫੀਚਰ ਦੇਵੇਗਾ, ਅਤੇ ਨਵੇਂ Itanium ਹਾਰਡਵੇਅਰ ਨੂੰ ਯੋਗ ਕਰੇਗਾ। ਇਸਦੇ ਨਾਲ, Itanium ਲਈ Red Hat Enterprise Linux 5 ਦਾ ਵਧੀਕ ਸਹਿਯੋਗ ਚੁਣੇ OEM ਤੋਂ ਲੇ ਕੈ ਮਾਰਚ 2017 ਤੱਕ ਉਪਲੱਬਧ ਰਹੇਗਾ।
ਪਾਵਰ (POWER) ਢਾਂਚਿਆ ਉੱਪਰ, Red Hat Enterprise Linux 6 ਨੂੰ ਇੱਕ POWER6 ਜਾਂ ਉੱਚੇ CPU ਦੀ ਲੋੜ ਹੁੰਦੀ ਹੈ। POWER5 ਪਰੋਸੈੱਸਰਾਂ ਨੂੰ Red Hat Enterprise Linux 6 ਤੇ ਸਹਿਯੋਗ ਨਹੀਂ ਹੈ।

A. ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1Wed Aug 12 2010ਰਯਾਨ ਲੇਰਚ
Red Hat Enterprise Linux 6 ਜਾਰੀ ਸੂਚਨਾ ਦਾ ਸ਼ੁਰੂਆਤੀ ਵਰਜਨ